Home Political ਮੰਤਰੀ ਦਾ ਕੀਤਾ ਜਾਵੇ ਬਾਈਕਾਟ : ਸੁਖਬੀਰ ਸਿੰਘ ਬਾਦਲ

ਮੰਤਰੀ ਦਾ ਕੀਤਾ ਜਾਵੇ ਬਾਈਕਾਟ : ਸੁਖਬੀਰ ਸਿੰਘ ਬਾਦਲ

22
0


ਖੰਨਾ (ਰੋਹਿਤ ਗੋਇਲ) ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣ ਲਈ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਅਤੇ ਮਿਊਜ਼ੀਅਮ ਦੀ ਦੁਰਵਰਤੋਂ ਰੋਸ ਪ੍ਰਦਰਸ਼ਨ ਲਈ ਕਰਕੇ ਸ਼ਹੀਦ ਦਾ ਅਪਮਾਨ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕੀਤਾ ਜਾਵੇ। ਇਹ ਪ੍ਰਗਟਾਵਾ ਬਾਦਲ ਵਲੋਂ ਅੱਜ ਬਚਾਓ ਯਾਤਰਾ ਦੌਰਾਨ ਸਮਰਾਲਾ ਵਿਖੇ ਕੀਤਾ ਗਿਆ। ਬਾਦਲ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਗਵੰਤ ਮਾਨ ਜੋ ਪਹਿਲਾਂ ਸ਼ਹੀਦ ਦੇ ਨਾਂ ’ਤੇ ਸਹੁੰਆਂ ਖਾਂਦੇ ਸਨ, ਹੁਣ ਸ਼ਹੀਦ ਦੇ ਨਾਂ ’ਤੇ ਮਿਊਜ਼ੀਅਮ ਦੀ ਦੁਰਵਰਤੋਂ ਪਾਰਟੀ ਦੇ ਰੋਸ ਪ੍ਰਦਰਸ਼ਨ ਵਾਸਤੇ ਕਰ ਰਹੇ ਹਨ। ਜਿਸ ਦਾ ਮਕਸਦ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣਾ ਹੈ ਜਦੋਂ ਕਿ ਅਦਾਲਤ ਉਹਨਾਂ ਦੀ ਜ਼ਮਾਨਤ ਅਰਜ਼ੀ ਪਹਿਲਾਂਹੀ ਰੱਦ ਕਰ ਚੁੱਕੀ ਹੈ।ਇਸ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੰਦਿਆਂ ਬਾਦਲ ਨੇ ਕਿਹਾ ਕਿ ਭਗਵੰਤ ਮਾਨ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਕ ਵਾਰ ਵੀ ਖੱਟਕੜ ਕਲਾਂ ਨਹੀਂ ਗਏ ਤੇ ਹੁਣ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਵਾਸਤੇ ਰਾਹਤ ਲੈਣ ਲਈ ਇਸ ਥਾਂ ਦੀ ਦੁਰਵਰਤੋਂ ਕਰ ਰਹੇ ਹਨ। ਇਸ ਮੌਕੇ ਬਿਕਰਮ ਸਿੰਘ ਖਾਲਸਾ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਜਸਮੇਲ ਸਿੰਘ ਬੌਂਦਲੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here