Home Punjab ਅੰਬੇਡਕਰ ਜਯੰਤੀ ’ਤੇ ਵਿਸੇਸ਼

ਅੰਬੇਡਕਰ ਜਯੰਤੀ ’ਤੇ ਵਿਸੇਸ਼

45
0


ਭਾਰਤ ਰਤਨ ਨਾਲ ਸਨਮਾਨਿਤ ਡਾ. ਭੀਮ ਰਾਓ ਅੰਬੇਡਕਰ ਦੀ ਅੱਜ ਜਯੰਤੀ ਹੈ। ਅੱਜ ਭਾਰਤ ਦੁਮੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ। ਇਸ ਦੇ ਪਿੱਛੇ ਡਾ. ਬੀ. ਆਰ. ਅੰਬੇਡਕਰ ਦੀ ਸੂਝਬੂਝ ਦਾ ਕਮਾਲ ਹੈ। ਭਾਰਤ ਦੇ ਸੰਵਿਧਾਨ ਨਿਰਮਾਤਾ ਅਤੇ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ ’ਚ 14 ਅਪ੍ਰੈਲ 1891 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਂ ਭੀਮਾਬਾਈ ਸੀ। ਬਾਬਾ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਸਮਾਜਿਕ ਬੁਰਾਈਆਂ , ਛੂਤਾਛੂਤ ਅਤੇ ਜਾਤੀਵਾਦ ਪ੍ਰਤੀ ਸੰਘਰਸ਼ ’ਚ ਲਗਾ ਦਿੱਤੀ ਸੀ। ਬਾਬਾ ਸਾਹਿਬ ਗਰੀਬ, ਦਲਿਤਾਂ ਅਤੇ ਸ਼ੋਸ਼ਿਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ। ਇਸ ਮਹਾਨ ਸਖਸ਼ੀਅਤ ਦੇ ਜੀਵਨ ਨਾਲ ਜੁੜੀਆਂ ਇਤਿਹਾਸ ਦੇ ਝਰੋਖੇ ਵਿਚੋਂ ਕੁਝ ਗੱਲਾਂ ਤੁਹਾਡੇ ਨਾਲ ਕਰਦੇ ਹਾਂ।
ਇਤਿਹਾਸ ਦੇ ਝਰੋਖੇ ਵਿਚੋਂ ਡਾ ਅੰਬੇਡਕਰ ਦਾ ਜੀਵਨ-
ਬਾਬਾ ਸਾਹਿਬ ਅੰਬੇਡਕਰ ਦਾ ਪਰਿਵਾਰ ਮਹਾਰ ਜਾਤੀ (ਦਲਿਤ) ਨਾਲ ਸੰਬੰਧ ਰੱਖਦੇ ਸਨ। ਜਿਸ ਨੂੰ ਅਛੂਤ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਪੂਰਵਜ ਲੰਬੇ ਸਮੇਂ ਤੱਕ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ ’ਚ ਨੌਕਰੀ ਕਰਦੇ ਸੀ। ਉਨ੍ਹਾਂ ਦੇ ਪਿਤਾ ਜੀ ਬ੍ਰਿਟਿਸ਼ ਫੌਜ ਦੀ ਮਹੂ ਛਾਉਣੀ ’ਚ ਸੂਬੇਦਾਰ ਸੀ। ਬਚਪਨ ਤੋਂ ਹੀ ਆਰਥਿਕ ਅਤੇ ਸਮਾਜਿਕ ਭੇਦਭਾਵ ਵਾਲੇ ਸਮੇਂ ਵਿਚੋਂ ਲੰਘਦਿਆ ਉਨ੍ਹਾਂ ਨੇ ਕਠਿਨ ਪ੍ਰਸਥਿਤੀਆਂ ’ਚ ਪੜਾਈ ਸ਼ੁਰੂ ਕੀਤੀ। ਸਕੂਲ ’ਚ ਉਨ੍ਹਾਂ ਨੂੰ ਕਾਫੀ ਭੇਦਭਾਵ ਝੱਲਣਾ ਪਿਆ। ਉਨ੍ਹਾਂ ਦਾ ਅਸਲ ਨਾਂ ਅੰਬਾਵਾਡੇਕਰ ਸੀ। ਇਹ ਨਾਂ ਉਨ੍ਹਾਂ ਦੇ ਪਿਤਾ ਨੇ ਸਕੂਲ ’ਚ ਦਰਜ ਕਰਵਾਇਆ ਸੀ ਪਰ ਉਨ੍ਹਾਂ ਦੇ ਇੱਕ ਅਧਿਆਪਕ ਨੇ ਉਸ ਦਾ ਨਾਂ ਬਦਲ ਕੇ ਸਰਨੇਮ ਅੰਬੇਡਕਰ ਰੱਖ ਦਿੱਤਾ। ਬਾਲ ਵਿਆਹ ਪ੍ਰਚਲਿਤ ਹੋਣ ਕਾਰਨ 1906 ’ਚ ਅੰਬੇਡਕਰ ਦਾ ਵਿਆਹ 9 ਸਾਲ ਦੀ ਲੜਕੀ ਰਾਮਾਬਾਈ ਨਾਲ ਹੋ ਗਿਆ। ਉਸ ਸਮੇਂ ਅੰਬੇਡਕਰ ਸਾਹਿਬ ਵਦੀ ਉਮਰ 15 ਸਾਲ ਸੀ। 1907 ’ਚ ਉਨ੍ਹਾਂ ਨੇ ਮੈਟ੍ਰਿਕ ਪਾਸ ਕੀਤੀ ਅਤੇ ਫਿਰ 1908 ’ਚ ਉਨ੍ਹਾਂ ਨੇ ਐਨਫਿੰਸਟਨ ਕਾਲਜ ’ਚ ਦਾਖਲਾ ਲਿਆ। ਇਸ ਕਾਲਜ ’ਚ ਡਾ ਸਾਹਿਬ ਦਾਖਲਾ ਲੈਣ ਵਾਲੇ ਪਹਿਲੇ ਦਲਿਤ ਵਿਦਿਆਰਥੀ ਸੀ, 1921 ’ਚ ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਤੋਂ ਇਕੋਨੋਮਿਕਸ ਅਤੇ ਪੋਲੀਟਿਕਸ ਸ਼ਾਇੰਸ ਦੀ ਡਿਗਰੀ ਕੀਤੀ ਅਤੇ 1913 ’ਚ ਐੱਮ. ਏ ਕਰਨ ਲਈ ਅਮਰੀਕਾ ਚਲੇ ਗਏ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 22 ਸਾਲਾ ਸੀ। ਅਮਰੀਕਾ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1921 ’ਚ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਐੱਮ. ਏ. ਦੀ ਡਿਗਰੀ ਕੀਤੀ। ਅੰਬੇਡਕਰ ਦਲਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਆਵਾਜ਼ ਉਠਾਉਣ ਲਈ ਪੰਦਰਾਂ ਦਿਨਾਂ ਅਤੇ ਹਫਤਾਵਾਰ ਪੱਤਰਕ ਵੀ ਸ਼ੁਰੂ ਕੀਤੇ, 1927 ਤੋਂ ਉਨ੍ਹਾਂ ਨੇ ਛੂਤਾਛੂਤ ਜਾਤੀਵਾਦ ਖਿਲਾਫ ਆਪਣਾ ਅੰਦੋਲਨ ਤੇਜ਼ ਕਰ ਦਿੱਤਾ। ਮਹਾਰਾਸ਼ਟਰ ’ਚ ਰਾਏਗੜ੍ਹ ਦੇ ਮਹਾੜ ’ਚ ਉਨ੍ਹਾਂ ਨੇ ਸੱਤਿਆਗ੍ਰਹਿ ਵੀ ਸ਼ੁਰੂ ਕੀਤਾ, 1935 ’ਚ ਅੰਬੇਡਕਰ ਨੂੰ ਸਰਕਾਰੀ ਲਾਅ ਕਾਲਜ , ਬੰਬੇ ਦਾ ਪ੍ਰਿੰਸੀਪਲ ਬਣਾਇਆ ਗਿਆ। ਉਹ 2 ਸਾਲ ਤੱਕ ਇਸ ਅਹੁਦੇ ’ਤੇ ਰਹੇ, 1936 ’ਚ ਅੰਬੇਡਕਰ ਨੇ ਲੇਬਰ ਪਾਰਟੀ ਦਾ ਗਠਨ ਕੀਤਾ। ਉਨ੍ਹਾਂ ਨੂੰ ਸੰਵਿਧਾਨ ਦੀ ’ਮਸੌਦਾ ਕਮੇਟੀ’ ਦਾ ਪ੍ਰਧਾਨ ਬਣਾਇਆ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਕਾਨੂੰਨ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ 1952 ’ਚ ਬੰਬੇ ਨਾਰਥ ਸੀਟ ਤੋਂ ਦੇਸ਼ ਦਾ ਪਹਿਲਾ ਆਮ ਚੋਣ ਲੜਿਆ ਸੀ ਪਰ ਉਹ ਹਾਰ ਗਏ ਸੀ। ਉਹ ਰਾਜਸਭਾ ਤੋਂ ਦੋ ਵਾਰ ਸੰਸਦ ਮੈਂਬਰ ਵੀ ਰਹੇ। ਸੰਸਦ ’ਚ ਆਪਣੇ ਹਿੰਦੂ ਕੋਡ ਮਸੌਦੇ ਨੂੰ ਰੋਕੇ ਜਾਣ ਤੋਂ ਬਾਅਦ ਅੰਬੇਡਕਰ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮਸੌਦੇ ’ਚ ਉਤਰਾਧਿਕਾਰੀ, ਵਿਆਹ ਅਤੇ ਅਰਥ ਵਿਵਸਥਾ ਦੇ ਕਾਨੂੰਨਾਂ ’ਚ ਲਿੰਗ ਦੇ ਆਧਾਰ ’ਤੇ ਸਮਾਨਤਾ ਦੀ ਗੱਲ ਕੀਤੀ ਗਈ ਸੀ। ਦਲਿਤਾਂ ਅਤੇ ਪੱਛੜੇ ਵਰਗਾਂ ਲਈ ਸਾਰੀ ਉਮਰ ਲੜਾਈ ਲੜਣ ਵਾਲੇ ਇਸ ਸੰਘਰਸ਼ੀ ਯੌਧੇ ਦੀ 6 ਦਸੰਬਰ 1956 ਨੂੰ ਮੌਤ ਹੋ ਗਈ ਸੀ ਉਸਤੋਂ ਬਾਅਦ 1990 ’ਚ ਉਨ੍ਹਾਂ ਨੂੰ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ ਸੀ। ਅੱਜ ਇਸ ਮਹਾਨ ਯੋਧੇ ਨੂੰ ਪੂਰੀ ਦੁਨੀਆਂ ਵਿਚ ਦਲਿਤਾਂ ਦੇ ਮਸੀਹਾ ਵਜੋਂ ਜਾਣਿਆ ਜਾਂਦਾ ਹੈ।
ਪੇਸ਼ਕਸ਼ — ਰਾਜਿੰਦਰ ਰਾਣੀ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

LEAVE A REPLY

Please enter your comment!
Please enter your name here