ਤਰਨ ਤਾਰਨ 16 ਅਪ੍ਰੈਲ (ਅਨਿਲ – ਸੰਜੀਵ) : ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸੰਦੀਪ ਕੁਮਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਕਵਰਦੀਪ ਸਿੰਘ, ਚੇਅਰਮੈਨ, ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਵਲ ਰੀਟ ਪਟੀਸ਼ਨ ਨੰ 6907 ਆਫ਼ 2009 ਤਹਿਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਹੋਏ ਹੁਕਮਾ ਨੂੰ ਸਖਤੀ ਨਾਲ ਲਾਗੂ ਕਰਨ ਲਈ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਵਲੋਂ ਜਿਲ੍ਹੇ ਦੇ ਪੰਜਾਬ ਚਿਲਡਰਨ ਐਕੇਡਮੀ ਸਕੂਲ ਅਤੇ ਵੱਖ ਵੱਖ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ 26 ਸਕੂਲੀ ਵਾਹਨਾ ਦੇ ਚਲਾਨ ਕੀਤੇ।ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਇਹ ਚੈਕਿੰਗ ਲਗਾਤਾਰ ਚਲ ਰਹੀ ਹੈ ਜੇਕਰ ਕੋਈ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀ ਕਰਦਾ ਤਾਂ ਸਕੂਲ ਮੁੱਖੀ ਅਤੇ ਡਰਾਇਵਰ ਤੇ ਨਿਯਮ ਨਾ ਮੰਨਣ ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਣਾ ਹੈ ।ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਸਮੂਹ ਏਡਿਡ ਪ੍ਰਾਇਵੇਟ ਅਤੇ ਅਨ- ਏਡਿਡ ਪ੍ਰਾਇਵੇਟ ਸਕੂਲਾਂ ਦੀ ਮੁੱਖੀਆਂ ਵਲੋਂ ਅੰਤਿਮ ਮਿਤੀ 30 ਅਪ੍ਰੈਲ 2024 ਤੱਕ ਆਪਣੇ ਸਕੂਲੀ ਵਾਹਨ ਅਤੇ ਉਨ੍ਹਾਂ ਦੇ ਸਕੂਲਾਂ ਵਿੱਚ ਮਾਤਾ ਪਿਤਾ ਵਲੋਂ ਲਗਾਏ ਗਏ ਪ੍ਰਾਇਵੇਟ ਵਾਹਨਾ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਨੂੰ ਮੁਕੰਮਲ ਕਰਨ ਲਈ ਸਖਤ ਹਦਾਇਤ ਕੀਤੀ ਹੈ I ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾ ਅਨੁਸਾਰ ਸਕੂਲੀ ਬਸਾ ਵਿੱਚ ਪਾਈਆਂ ਜਾਂ ਵਾਲੀ ਖਾਮੀਆਂ ਲਈ ਸਕੂਲ ਮੁੱਖੀ ਸਿਧੇ ਤੋਰ ਤੇ ਜਿਮੇਵਾਰ ਹਨ I ਪ੍ਰਾਇਵੇਟ ਗੱਡੀਆਂ ਸਕੂਲ ਦੇ ਹਦੂਦ ਖੇਤਰ ਵਿੱਚ ਹੁੰਦੀਆਂ ਹਨ ਉਨ੍ਹਾਂ ਵਿੱਚ ਆਪ ਵਾਲੇ ਬੱਚਿਆਂ ਤੋ ਹੀ ਸਕੂਲ ਦੀ ਇਨਕਮ ਬੰਦੀ ਹੈ I ਜਿਲ੍ਹੇ ਸਕੂਲ ਬੱਚਿਆਂ ਨੂੰ ਸਿਖਿਆਂ ਦਿੰਦਾ ਹਿਆ ਨਿਯਮ ਦੀ ਪਾਲਣਾ ਕਰਨਾ ਸਿਖਾਂਦੇ ਹਨ ਉਥੇ ਸਕੂਲੀ ਬਸਾ ਵਿੱਚ ਕਮੀਆਂ ਪੂਰਾ ਕਰਨਾ ਅਤੇ ਮਾਪਿਆਂ ਨੂੰ ਮੀਟਿੰਗ ਵਿੱਚ ਆਪਣੇ ਬੱਚਿਆਂ ਦੀ ਸੁਰਖਿਆ ਪ੍ਰਤੀ ਜਾਗਰੂਕ ਕਰਨ I ਸਕੂਲ ਮੁਖੀਆਂ ਵਲੋਂ ਬੱਚਿਆਂ ਦੇ ਮਾਪਿਆਂ ਵਲੋਂ ਲਏ ਗਏ ਹਲਫਨਾਮੇ ਗੈਰ ਕਾਨੂੰਨੀ ਹਨ I ਜੇਕਰ ਸਿਵਲ ਰੀਟ ਪਟੀਸ਼ਨ ਨੰ 6907 ਆਫ਼ 2009 ਤਹਿਤ ਕੀਤੇ ਹੁਕਮਾਂ ਦੀ ਪਾਲਣਾ ਨਹੀ ਕੀਤੀ ਗਈ ਤਾਂ ਵਿਭਾਗੀ ਕਾਰਵਾਈ ਲਈ ਸਬੰਧਤ ਏਡਿਡ ਪ੍ਰਾਇਵੇਟ ਅਤੇ ਅਨ- ਏਡਿਡ ਪ੍ਰਾਇਵੇਟ ਸਕੂਲਾਂ ਦੇ ਮੁੱਖੀ ਜਿਮੇਵਾਰ ਹੋਣਗੇ ਜਿਸ ਵਿੱਚ ਉਨ੍ਹਾ ਖਿਲਾਫ ਐਫਆਈਆਰ ਅਤੇ ਜੁਰਮਾਨਾ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਮਾਨਤਾ ਰੱਦ ਕਰਨ ਲਈ ਲਿਖਿਆ ਜਾਵੇਗਾ I ਸੈਫ ਸਕੂਲ ਵਾਹਨ ਪਾਲਸੀ ਤਹਿਤ ਜੇਕਰ ਮਿਤੀ 30.04.2024 ਤੱਕ ਨਿਯਮਾਂ ਦੀ ਪਾਲਣਾ ਨਹੀ ਕੀਤੀ ਗਈ ਤਾਂ ਜਿਨ੍ਹਾ ਸਕੂਲੀ ਬਸਾ ਵਿੱਚ ਖਾਮੀਆਂ ਪਾਇਆ ਗਾਈਆਂ ਉਨ੍ਹਾਂ ਨੂੰ ਬੰਦ ਕਰ ਦਿਤਾ ਜਾਵੇਗਾ ਅਤੇ ਸਕੂਲ ਮੁੱਖੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੋਰਾਨ ਸੁਖਮਨਜੀਤ ਸਿੰਘ ਬਾਲ ਸੁੱਰਖਿਆ ਅਫਸਰ, ਗੁਰਮੱਤ ਸਿੰਘ ਸਿਖਿਆ ਵਿਭਾਗ , ਟ੍ਰੈਫ਼ਿਕ ਇੰਚਾਰਜ ਹਰਜਿੰਦਰ ਸਿੰਘ , ਵਿਕਰਮਜੀਤ ਸਿੰਘ, ਪ੍ਰਦੀਪ ਕੁਮਾਰ ਕੋਂਸਲਰ ਅਤੇ ਪਰਮਜੀਤ ਸਿੰਘ ਤਰਨਤਾਰਨ ਸ਼ਾਮਲ ਸਨ I