ਮੋਹਾਲੀ,27 ਅਪ੍ਰੈਲ (ਭਗਵਾਨ ਭੰਗੂ) : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਜਵਾਈ ਅਤੇ ਸੀਨੀਅਰ ਭਾਜਪਾ ਆਗੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਪਤੀ ਅਰਵਿੰਦਰ ਸਿੰਘ ਭੁੱਲਰ ਦਾ ਸਸਕਾਰ ਸ਼ਨਿਚਰਵਾਰ ਚੰਡੀਗੜ੍ਹ ਦੇ ਸੈਕਟਰ 25 ਵਿਖੇ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਸਵਰਗੀ: ਭੁੱਲਰ ਨੂੰ ਉਨ੍ਹਾਂ ਦੇ ਭਰਾ- ਪਰਮਿੰਦਰ ਸਿੰਘ ਭੁੱਲਰ, ਬੇਟੀ ਡਾਕਟਰ ਸਮੀਰ ਕੌਰ ਚਕਲ ਅਤੇ ਡਾਕਟਰ ਹਮਜੋਲ ਸਿੰਘ ਚਕਲ (ਜਵਾਈ )ਨੇ ਅਗਨੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸਮਾਜ ਸੇਵੀ, ਧਾਰਮਿਕ, ਸੰਸਥਾਵਾਂ ਦੇ ਨੁਮਾਇੰਦੇ ਅਤੇ ਰਾਜਨੀਤਿਕ ਨੇਤਾ ਹਾਜ਼ਰ ਰਹੇ।ਇਸ ਮੌਕੇ ਰਾਮੂਵਾਲੀਆ ਦੇ ਪਰਿਵਾਰ ਵੱਲੋਂ , ਬਲਵੀਰ ਕੌਰ ਭੁੱਲਰ ,ਪਰਵਿੰਦਰ ਸਿੰਘ ਭੁੱਲਰ,ਸੁਬੇਗ ਸਿੰਘ ਅਜੇ ਜਹਾਂਗੀਰ ,ਡਾ. ਸੰਦੀਪ ਕੌਰ, ਡਾ. ਸੁਮੀਰ ਕੌਰ,ਡਾ.ਹਰਜੋਲ ਸਿੰਘ ਚਖਲ , ਗੁਰਪਾਲ ਸਿੰਘ ਗਰੇਵਾਲ, ਸੁਬੇਗ ਸਿੰਘ ਗਿੱਲ, ਅੰਮ੍ਰਿਤਸਰ, ਏ.ਡੀ.ਜੀ.ਪੀ,- ਹਰਦਿਆਲ ਸਿੰਘ ਮਾਨ, ਗੁਰਜੀਤ ਸਿੰਘ ਰੁਮਾਣਾ- ਐਸ.ਪੀ, ਰਜਿੰਦਰ ਸਿੰਘ ਸੋਹਲ – ਸਾਬਕਾ ਆਈ.ਪੀ.ਐਸ ਅਧਿਕਾਰੀ, ਲਖਮੀਰ ਸਿੰਘ ਸਾਬਕਾ ਪੀ.ਸੀ.ਐਸ ਅਧਿਕਾਰੀ, ਬਾਬਾ ਬਲਵੀਰ ਸਿੰਘ, ਦਿਲਰਾਜ ਸਿੰਘ ਸੰਧੇਵਾਲੀਆ- ਆਈ ਏ..ਐਸ.,ਤਰਲੋਚਨ ਸਿੰਘ ਸਰਪੰਚ, ਐਡਵੋਕੇਟ ਪਰਮਜੀਤ ਸਿੰਘ ਬਰਾੜ, ਸਰਬਜੀਤ ਸਿੰਘ ਵਿਰਕ- ਸਾਬਕਾ ਡੀ.ਜੀ.ਪੀ ਪੰਜਾਬ,ਹਰਮਿੰਦਰ ਸਿੰਘ ਗਿੱਲ- ਸਾਬਕਾ ਵਿਧਾਇਕ ਪੱਟੀ , ਪਰਮਰਾਜ ਸਿੰਘ ਉਮਰਾਨੰਗਲ- ਆਈ.ਪੀ.ਐਸ ਅਧਿਕਾਰੀ, ਰਾਣਾ ਕੇ.ਪੀ -ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ, ਗੁਰਮਿੰਦਰ ਸਿੰਘ- ਐਸ.ਡੀ.ਐਮ. ਸਤਵੰਤ ਸਿੰਘ, ਦਰਸ਼ਨ ਸਿੰਘ ਸ਼ਿਵਜੋਤ- ਭਾਜਪਾ ਨੇਤਾ, ਰਸ਼ਪਾਲ ਸਿੰਘ ਧਾਲੀਵਾਲ -ਪ੍ਰਧਾਨ ਚੰਡੀਗੜ੍ਹ ਗਰੁੱਪ ਆਫ ਕਾਲਜਜ, ਅਕਾਲੀ ਨੇਤਾ- ਪਰਦੀਪ ਸਿੰਘ ਭਾਰਜ, ਲੋਕ ਗਾਇਕ ਹਰਭਜਨ ਮਾਨ, ਸੁਰਜੀਤ ਸਿੰਘ ਡੀ.ਆਈ.ਜੀ- ਆਈ.ਪੀ.ਐਸ ਅਧਿਕਾਰੀ, ਮੇਅਰ ਮੋਹਾਲੀ ਕਾਰਪੋਰੇਸ਼ਨ ਅਮਰਜੀਤ ਸਿੰਘ ਜੀਤੀ ਸਿੱਧੂ, ਕੁਲਜੀਤ ਸਿੰਘ ਬੇਦੀ- ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ, ਪਰਮਿੰਦਰ ਸਿੰਘ ਸੋਹਾਣਾ -ਹਲਕਾ ਇੰਚਾਰਜ ਮੋਹਾਲੀ, ਕਰਨਵੀਰ ਸਿੰਘ ਸਿੱਧੂ- ਯੂਥ ਕਾਂਗਰਸੀ ਨੇਤਾ, ਸਾਬਕਾ ਸਰਪੰਚ ਗੁਰਮੀਤ ਸਿੰਘ ਸ਼ਾਮਪੁਰ, ਪਰਮਜੀਤ ਸਿੰਘ ਕਾਹਲੋਂ- ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਵਸਿਸਟ- ਜ਼ਿਲ੍ਹਾ ਪ੍ਰਧਾਨ ਭਾਜਪਾ, ਗੁਰਮੀਤ ਸਿੰਘ ਵਾਲੀਆ, ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ, ਨਵੀ ਕੁਮਾਰ , ਅਸ਼ਵਨੀ ਸ਼ਰਮਾ- ਮੈਨੇਜਿੰਗ ਡਾਇਰੈਕਟਰ ਰਵਾਬ ਮਿਊਜ਼ਿਕ ਪ੍ਰੋਡਕਸ਼ਨ, ਸਾਬਕਾ- ਸੁਰਿੰਦਰ ਸਿੰਘ ਰੋਡਾ ਸੋਹਾਣਾ, ਸਾਬਕਾ ਕੌਂਸਲਰ- ਕਮਲਜੀਤ ਕੌਰ ਸੋਹਾਣਾ, ਸਾਬਕਾ ਕੌਂਸਲਰ -ਜਸਵੀਰ ਕੌਰ ਅਤਲੀ, ਬਿੰਨੀ ਮਨਾਲੀ, ਅਕਾਲੀ ਨੇਤਾ- ਜਸਪ੍ਰੀਤ ਸਿੰਘ ਬੜੀ, ਯੂਥ ਨੇਤਾ -ਮੰਨਾ ਸੰਧੂ, ਪ੍ਰਧਾਨ ਪ੍ਰੈਸ ਕਲੱਬ ਐਸ ਏ ਐਸ ਨਗਰ ਹਿਲੇਰੀ ਵਿਕਟਰ ਹਾਜ਼ਰ ਸਨ। ਪਰਿਵਾਰਕ ਮੈਂਬਰ ਇਸਪ੍ਰੀਤ ਸਿੰਘ ਵਿਕੀ ਸੁਧਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਵਰਗੀ ਅਰਵਿੰਦਰ ਸਿੰਘ ਭੁੱਲਰ ਨਮਿਤ ਪਾਠ ਦਾ ਭੋਗ ਅਤੇ ਅਤੇ ਅੰਤਿਮ ਅਰਦਾਸ 4 ਮਈ 2024, ਦਿਨ ਸ਼ਨੀਵਾਰ, ਦੁਪਹਿਰ 12 ਵਜੇ ਤੋਂ 2 ਵਜੇ ਤੱਕ ਫੇਜ਼=8 ਵਿਖੇ ਸਥਿਤ ਗੁਰਦੁਆਰਾ ਲੰਮੇਆਣਾ ਸਾਹਿਬ ਵਿਖੇ ਹੋਵੇਗੀ।