Home crime ਨਸ਼ਾ ਸਮੱਗਲਰ ਪਰਿਵਾਰ ਦੀ ਪ੍ਰਾਪਰਟੀ ਅਟੈਚ

ਨਸ਼ਾ ਸਮੱਗਲਰ ਪਰਿਵਾਰ ਦੀ ਪ੍ਰਾਪਰਟੀ ਅਟੈਚ

42
0


ਜਲਾਲਾਬਾਦ (ਰੋਹਿਤ ਗੋਇਲ-ਰਾਜਨ ਜੈਨ) ਨਾਰਕੋਟਿਕਸ ਸੈਲ ਫਾਜ਼ਲਿਕਾ ਦੇ ਪੁਲਿਸ ਉਪ ਕਪਤਾਨ ਅਤੁਲ ਸੋਨੀ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਫਾਜ਼ਲਿਕਾ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ ਤੇ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਨਾਰਕੋਟਿਕਸ ਸੈਲ ਵੱਲੋਂ ਸਥਾਨਕ ਦਸਮੇਸ਼ ਨਗਰੀ ਵਾਸੀ ਰਾਜ ਰਾਣੀ ਪਤਨੀ ਗੁਰਮੀਤ ਸਿੰਘ ਜਿੰਨਾਂ ਦੇ ਉੱਪਰ ਵੱਖ ਵੱਖ ਮਾਮਲਿਆਂ ’ਚ ਸਵਾ ਕੁਇੰਟਲ ਭੁੱਕੀ ਤੋਂ ਇਲਾਵਾ ਦੋ ਹੋਰਨਾਂ ਮੁਕੱਦਮਿਆਂ ’ਚ 300 ਗ੍ਰਾਮ ਅਤੇ 250 ਗ੍ਰਾਮ ਕੁੱਲ 550 ਗ੍ਰਾਮ ਹੈਰੋਇਨ ਦੇ ਦਰਜ ਹਨ। ਨਸ਼ਾ ਸਮੱਗਲਰ ਰਾਜ ਰਾਣੀ ਅਤੇ ਉਸਦੇ ਪਤੀ ਗੁਰਮੀਤ ਸਿੰਘ ਵੱਲੋਂ ਨਸ਼ਾ ਵੇਚ ਕੇ ਕਮਾਈ ਡਰਗੱਜ਼ ਮਨੀ ਤੋਂ ਕਰੀਬ ਚਾਰ ਮਰਲੇ ਦੇ ਮਕਾਨ ਦਾ ਨਿਰਮਾਣ ਕੀਤਾ ਗਿਆ ਹੈ, ਨੂੰ ਅਟੈਚ ਕੀਤਾ ਗਿਆ ਹੈ। ਪੁਲਿਸ ਵੱਲੋਂ ਦਿੱਲੀ ਦੇ ਕਾਨੂੰਨੀ ਮਾਹਿਰਾਂ ਤੋਂ ਸਲਾਹ ਮਸ਼ਵਿਰਾ ਕਰਨ ਤੋਂ ਬਾਅਦ ਤਿਆਰ ਕੀਤੇ ਗਏ ਕੇਸ ਦੇ ਆਧਾਰ ਤੇ ਉਕਤ ਸਮੱਗਲਰ ਪਰਿਵਾਰ ਦਾ ਮਕਾਨ ਅਟੈਚ ਕਰਨ ਤੋਂ ਬਾਅਦ ਬੈਂਕ ਖਾਤਾ ਜਿਸ ਵਿੱਚ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਪਈ ਸੀ ਵੀ ਫ੍ਰੀਜ ਕਰਕੇ ਨਕਦੀ ਜਬਤ ਕਰ ਲਈ ਗਈ ਹੈ। ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਵੱਲੋ ਨਸ਼ਾ ਵੇਚ ਕੇ ਕਰੀਬ 5 ਲੱਖ 10 ਹਜ਼ਾਰ 576 ਰੁਪਏ ਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਹੈ। ਪੁਲਿਸ ਨੇ ਉਕਤ ਸਮੱਗਲਰ ਪਰਿਵਾਰ ਦੀ ਪ੍ਰਾਪਰਟੀ ਜ਼ਬਤ ਕਰਨ ਤੋਂ ਬਾਅਦ ਘਰ ਦੇ ਬਾਹਰ ਕਾਨੂੰਨੀ ਨੋਟਿਸ ਚਸਪਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਬ ਇੰਸਪੈਕਟਰ ਜਰਨੈਲ ਚੰਦ ਵੀ ਮੌਜੂਦ ਸਨ।

LEAVE A REPLY

Please enter your comment!
Please enter your name here