ਜਗਰਾਓਂ 23 ਜੁਲਾਈ ( ਜਗਰੂਪ ਸੋਹੀ ਭਗਵਾਨ ਭੰਗੂ )- ਸੰਤ ਆਸ਼ਰਮ ਜਗਰਾਓਂ ਵਿਖੇ ਸੰਤ ਲੋਪੋ ਵਾਲਿਆਂ ਵੱਲੋਂ ਧਾਰਮਿਕ ਨੂਰੀ ਦੀਵਾਨ ਸਜਾਏ ਗਏ ,, ਅੱਜ ਸੰਤ ਆਸ਼ਰਮ ਜਗਰਾਓਂ ਵਿਖੇ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦੀ ਰਹਿਨੁਮਾਈ ਹੇਠ ਮਹੀਨਾਵਾਰ ਧਾਰਮਿਕ ਨੂਰੀ ਦੀਵਾਨ ਸਜਾਏ ਗਏ ਇਸ ਮੌਕੇ ਤੇ ਝੰਮਟ,ਇਆਲੀ, ਬੈਂਸ ਪਿੰਡਾਂ ਵਾਲੀ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਗਈ ਅਤੇ ਕਵੀਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਘਰ ਦੀਆਂ ਵਾਰਾਂ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਦੇ ਰਹੇ,, ਇਸ ਮੌਕੇ ਤੇ ਡੇਰੇ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ, ਮਹਿੰਦਰ ਸਿੰਘ ਜਗਰਾਓਂ,ਮੇਵਾ ਸਿੰਘ, ਗੁਰਕੀਰਤ ਸਿੰਘ ਬੈਂਸ,ਗਗਨ ਮਨਸੂਰਾਂ, ਦਰਬਾਰਾ ਸਿੰਘ,ਸ਼ੇਰ ਸਿੰਘ, ਭੁਪਿੰਦਰ ਸਿੰਘ ਫੌਜੀ, ਰਾਜਵਿੰਦਰ ਸਿੰਘ ਸੰਗੋਵਾਲ ਆਦਿ ਹਾਜ਼ਰ ਸਨ