ਜਗਰਾਓਂ 29 ਜੂਨ ( ਧਰਮਿੰਦਰ )- ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਰਪਿਤ ਡੀ ਡੀ ਪੰਜਾਬੀ (ਜਲੰਧਰ ਦੂਰਦਰਸ਼ਨ) ਦੀ ਟੀਮ ਵਲੋਂ ਜਗਰਾਉਂ ਹਲਕੇ ਦੇ ਇਤਿਹਾਸਕ ਤੇ ਖੂਬਸੂਰਤ ਪਿੰਡ ਅਖਾੜਾ ਨੂੰ ਰਿਕਾਰਡ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਲੋਹਟ ਨੇ ਦੱਸਿਆ ਕਿ ਇਤਿਹਾਸਕ ਪਿੰਡ ਅਖਾੜਾ ਦੀਆਂ ਸਮਾਜਿਕ ਤੇ ਵਿਕਾਸਸ਼ੀਲ ਪ੍ਰਾਪਤੀਆਂ ਦੇ ਮੱਦੇਨਜ਼ਰ ਜਲੰਧਰ ਦੂਰਦਰਸ਼ਨ ਵਲੋਂ ਚਰਚਿੱਤ ਪ੍ਰੋਗਰਾਮ ” ਆਜਾ ਮੇਰਾ ਪਿੰਡ ਵੇਖ ਲੈ” ਪ੍ਰੋਗਰਾਮ ਲਈ ਦਸਤਾਵੇਜ਼ੀ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ,ਜਿਸ ਵਿੱਚ ਵਿਸ਼ਵ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਪਿੰਡ ਦੇ ਜੰਮਪਲ ਸ .ਹਰਦਿਆਲ ਸਿੰਘ ਸੈਂਬੀ,ਲੇਖਕ ਹਰਬੰਸ ਅਖਾੜਾ, ਗੀਤਕਾਰ ਹਰਕੋਮਲ ਬਰਿਆਰ,ਪੀ ਸੀ ਐਸ ਅਧਿਕਾਰੀ ਐਚ ਐਸ ਡਿੰਪਲ ਅਤੇ ਹੋਰਨਾਂ ਸਖ਼ਸ਼ੀਅਤਾਂ ਦੇ ਜੀਵਨ ਤੇ ਪਿੰਡ ਦੀਆਂ ਮਹੱਤਵਪੂਰਨ ਥਾਵਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਹੈ।ਇਸ ਪ੍ਰੋਗਰਾਮ ਦੇ ਨਿਰਮਾਤਾ/ਨਿਰਦੇਸ਼ਕ ਕੁਲਵਿੰਦਰ ਸਿੰਘ ਭਟੋਆ ਹਨ ਜਦ ਕਿ ਕੈਮਰਾਮੈਨ ਫ਼ਕੀਰ ਚੰਦ ਭਟੋਆ,ਆਡੀਓ ਇੰਜੀਨਿਅਰ ਆਰ ਪੀ ਸਿੰਘ , ਐਂਕਰ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ ਹਨ।ਇਸ ਪ੍ਰੋਗਰਾਮ ਨੂੰ ਜਲੰਧਰ ਦੂਰਦਰਸ਼ਨ ਵਲੋਂ 7 ਜੁਲਾਈ ਨੂੰ ਦੁਪਹਿਰ 3 .30 ਵਜੇ ਡੀ ਡੀ ਪੰਜਾਬੀ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।