ਜਗਰਾਉਂ, 27 ਅਪ੍ਰੈਲ ( ਮੋਹਿਤ ਜੈਨ)- ਲੋਕ ਸੇਵਾ ਸੋਸਾਇਟੀ ਵੱਲੋਂ ਸਵ. ਐਡਵੋਕੇਟ ਰਾਕੇਸ਼ ਬੇਰੀ ਦੀ ਤੀਸਰੀ ਬਰਸੀ ਨੂੰ ਸਮਰਪਿਤ 51ਵਾਂ ਅੱਖਾਂ ਦਾ ਫ਼ਰੀ ਚੈੱਕਅਪ ਤੇ ਅਪਰੇਸ਼ਨ ਕੈਂਪ ਲਾਜਪਤ ਰਾਏ ਡੀ ਏ ਵੀ ਕਾਲਜ ਵਿਖੇ ਲਗਾਇਆ ਗਿਆ।ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿੱਚ ਲਗਾਏ 51ਵੇਂ ਅੱਖਾਂ ਦੇ ਮੁਫ਼ਤ ਚੈੱਕਅਪ ਤੇ ਅਪਰੇਸ਼ਨ ਕੈਂਪ ਦਾ ਉਦਘਾਟਨ ਰਜਨੀ ਬੇਰੀ ਅਤੇ ਐਡਵੋਕੇਟ ਬਿਕਰਮ ਬੇਰੀ ਨੇ ਕਰਦਿਆਂ ਸੁਸਾਇਟੀ ਨੂੰ ਹਰ ਕਿਸਮ ਦਾ ਸਹਿਯੋਗ ਦੇਣ ਦੀ ਦੇਣ ਦੀ ਵਾਅਦਾ ਕੀਤਾ| ਇਸ ਮੌਕੇ ਮਨੀਸ਼ ਕਪੂਰ, ਪ੍ਰੋਰਮਿਲਾ ਕਪੂਰ, ਪ੍ਰਿੰਸੀਪਲ ਅਨੀਤਾ ਕਾਲੜਾ, ਰੋਮਾ ਬੇਰੀ, ਰੂਬੀ ਜੱਗੀ, ਅਲਕਾ ਕਪੂਰ, ਡਾਕਟਰ ਦਿਨੇਸ਼ ਗੁਪਤਾ ਅਤੇ ਪਰਮਿੰਦਰ ਕੌਰ ਨੇ ਸੁਸਾਇਟੀ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦੀ ਟੀਮ ਵੱਲੋਂ 247 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਨ ਉਪਰੰਤ 62 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਆਉਂਦੇ ਇੱਕ ਦੋ ਦਿਨਾਂ ਵਿੱਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਵਿਖੇ ਮੁਫ਼ਤ ਵਿੱਚ ਕੀਤੇ ਜਾਣਗੇ। ਇਸ ਮੌਕੇ ਸੋਸਾਇਟੀ ਦੇ ਸੁਖਜਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਜਿੰਦਰ ਜੈਨ ਕਾਕਾ, ਰਜੀਵ ਗੁਪਤਾ, ਸੁਖਦੇਵ ਗਰਗ, ਇਕਬਾਲ ਸਿੰਘ ਕਟਾਰੀਆ, ਜਸਵੰਤ ਸਿੰਘ, ਅਨਿਲ ਮਲਹੋਤਰਾ, ਆਰ ਕੇ ਗੋਇਲ, ਗੋਪਾਲ ਗੁਪਤਾ ਅਤੇ ਮੁਕੇਸ਼ ਗੁਪਤਾ ਆਦਿ ਹਾਜ਼ਰ ਸਨ ।