ਜਗਰਾਉਂ, 8 ਮਈ ( ਲਿਕੇਸ਼ ਸ਼ਰਮਾਂ)-ਗੂਰੂ ਨਾਨਕ ਸਹਾਰਾ ਸੋਸਾਇਟੀ ਵੱਲੋਂ ਪ੍ਰਧਾਨ ਕੈਪਟਨ ਨਰੇਸ਼ ਵਰਮਾ ਅਤੇ ਸੈਕਟਰੀ ਕੇਵਲ ਮਲਹੋਤਰਾ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਗਰ੍ਲਜ਼ ਸਕੂਲ ਵਿੱਚ ਸਰਕਾਰੀ ਸਕੂਲਾਂ ਦੇ ਵੱਖ ਵੱਖ ਕਲਾਸਾਂ ਵਿੱਚ ਪੋਜੀਸ਼ਨਾਂ ਹਾਸਿਲ ਕਰਣ ਵਾਲੇ ਵਿਦਿਆਰਥੀਆਂ ਨੁੰ ਸਨਮਾਨਿਤ ਕੀਤਾ ਗਿਆ।ਇਨ੍ਹਾਂ ਤਿੰਨ ਸਕੂਲਾਂ ਦੇ ਬੱਚਿਆਂ ਲਈ ਕੇਵਲ ਮਲਹੋਤਰਾ ਦੇ ਭਰਾ ਰਵੀ ਮਲਹੋਤਰਾ ਨੇ ਦਿੱਲੀ ਤੋੰ ਸਪੈਸ਼ਲ ਗਿਫ਼ਟ ਭੇਜੇ।ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਭੀ ਅਪਣੇ ਵੱਲੋਂ ਬੱਚਿਆਂ ਨੁੰ ਕਾਪੀਆਂ ਵੰਡੀਆ।ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਰਿਟਾਇਰਡ ਡੀ ਈ ਓ ਵਰਿੰਦਰ ਸ਼ਰਮਾ, ਡੀ ਏ ਵੀ ਕਾਲੇਜ ਦੇ ਚੇਅਰਮੈਨ ਰਾਜ ਕੁਮਾਰ ਭੱਲਾ,ਮਾਸਟਰ ਹਰਦੀਪ ਜੱਸੀ ਅਤੇ ਦੇਵਿੰਦਰ ਜੈਨ ਨੇ ਕੈਪਟਨ ਨਰੇਸ਼ ਵਰਮਾ, ਰਵੀ ਮਲਹੋਤਰਾ( ਦਿੱਲੀ ) ਅਤੇ ਕੇਵਲ ਮਲਹੋਤਰਾ ਦੇ ਇਸ ਨੇਕ ਕੰਮ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਤਿੰਨੋ ਸਕੂਲਾਂ ਦੇ ਪ੍ਰਿੰਸੀਪਲਾ ਨੁੰ ਭੀ ਸਨਮਾਨਿਤ ਕੀਤਾ ਗਿਆ। ਕੈਪਟਨ ਵਰਮਾ ਅਤੇ ਕੇਵਲ ਮਲਹੋਤਰਾ ਨੇ ਕਿਹਾ ਕਿ ਜਲਦੀ ਹੀ ਉਹ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਲਈ ਵੀ ਇਸ ਸਕੂਲ ਵਿੱਚ ਪ੍ਰੋਗਰਾਮ ਕਰਨਗੇ।ਇਸ ਮੌਕੇ ਸੀ ਐਚ ਟੀ ਸੁਧੀਰ ਝਾਂਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ।