ਰਾਏਕੋਟ, 25 ਮਈ ( ਭਗਵਾਨ ਭੰਗੂ )—ਥਾਣਾ ਸਦਰ ਰਾਏਕੋਟ ਦੇ ਅਧੀਨ ਪੁਲਿਸ ਚੌਕੀ ਲੋਹਟਬਧੀ ਦੀ ਪੁਲਿਸ ਪਾਰਟੀ ਵਲੋਂ ਪਟਿਆਲਾ ਜਿਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿਤੇ ਹੋਏ ਵਿਅਕਤੀ ਨੂੰ ਕਾਬੂ ਕਰਕੇ ਪਟਿਆਲਾ ਪੁਲਿਸ ਹਵਾਲੇ ਕੀਤਾ। ਚੌਕੀ ਲੋਹਟਬੱਧੀ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਨਿਵਾਸੀ ਪਿੰਡ ਤੁੰਗਾਹੇੜੀ ਖਿਲਾਫ ਥਾਣਾ ਸਦਰ ਰਾਜਪੁਰਾ ਪਟਿਆਲਾ ਵਿਖੇ ਦਰਜ ਮੁਕਦਮੇ ਵਿਚ ਉਸਨੂੰ ਅਦਾਲਤ ਵੋਲੰ ਭਗੌੜਾ ਕਰਾਰ ਦਿਤਾ ਹੋਇਆ ਸੀ। ਇਸ ਸੰਬੰਧੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਵੋਲੰ ਅਮਨਦੀਪ ਸਿੰਘ ਨੂੰ ਉਸਦੇ ਪਿੰਡ ਤੋਂ ਕਾਬੂ ਕਰ ਲਿਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਅਮਨਦੀਪ ਸਿੰਘ ਦੇ ਖਿਲਾਫ ਥਾਣਾ ਸਦਰ ਲੁਧਿਆਣਾ, ਥਾਣਾ ਸਦਰ ਰਾਏਕੋਟ, ਥਾਣਾ ਜੋਧਾਂ ਵਿਖੇ ਵੀ ਵੱਖ ਵੱਖ ਮੁਕਦਮੇ ਦਰਜ ਹਨ। ਅਮਨਦੀਪ ਸਿੰਘ ਨੂੰ ਗਿਰਫਤਾਰ ਕਰਕੇ ਰਾਜਪੁਰਾ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ।