Home Punjab ਨਾਂ ਮੈਂ ਕੋਈ ਝੂਠ ਬੋਲਿਆ..?

ਨਾਂ ਮੈਂ ਕੋਈ ਝੂਠ ਬੋਲਿਆ..?

29
0

ਕੀ ਹੁਣ ਸਿੱਖ ਕੌਮ ਆਰ.ਐਸ.ਐਸ. ਦੀ ਵਿਚਾਰਧਾਰਾ ’ਤੇ ਚੱਲੇਗੀ

ਸ਼ੁਰੂ ਤੋਂ ਹੀ ਆਰ ਐਸ ਐਸ ਅਤੇ ਸਿੱਖ ਕੌਮ ਵਿਚਕਾਰ 36 ਦਾ ਅੰਕੜਾ ਰਿਹਾ ਹੈ। ਦੋਵਾਂ ਦੀ ਵਿਚਾਰਧਾਰਾ ਇਕ ਨਦੀ ਦੇ ਦੋ ਕਿਨਾਰੇ ਹਨ ਜੋ ਆਪਸ ਵਿਚ ਕਦੇ ਵੀ ਨਹੀਂ ਮਿਲ ਸਕਦੇ। ਭਾਰਤੀ ਜਨਤਾ ਪਾਰਟੀ ਆਰ.ਐਸ.ਐਸ ਵਲੋਂ ਸਥਾਪਤ ਕੀਤਾ ਹੋਇਾ ਰਾਜਸੀ ਵਿੰਗ ਹੈ ਜੋ ਆਰ ਐਸ ਐਸ ਦੇ ਨਿਰਦੇਸ਼ਾਂ ’ਤੇ ਕੰਮ ਹੀ ਕਰਦੀ ਹੈ। ਜਿਸ ਕਾਰਨ ਭਾਰਤੀ ਜਨਤਾ ਪਾਰਟੀ ਕਦੇ ਦਿੱਲੀ ਅਤੇ ਕਦੇ ਨਾਂਦੇੜ ਸਾਹਿਬ ਦੇ ਇਤਿਹਾਸਕ ਗੁਰਧਾਮਾਂ ’ਚ ਘੁਸਪੈਠ ਕਰਦੀ ਨਜ਼ਰ ਆਈ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਨਕਲੀ ਸਿੱਖ ਤਿਆਰ ਕਰਕੇ ਫੈਲਾ ਦਿਤੇ ਗਏ ਹਨ ਜੋ ਕਿ ਸਮੇਂ-ਸਮੇਂ ’ਤੇ ਉਹ ਸਿੱਖ ਵਿਰੋਧੀ ਦਤੀਵਿਧਝੀਆਂ ਦੀ ਹਾਮੀ ਭਰਦੇ ਹਨ ਅਤੇ ਸਿੱਖਾਂ ਖਿਲਾਫ ਹੀ ਡਟ ਕੇ ਖੜ੍ਹੇ ਹੋ ਜਾਂਦੇ ਹਨ। ਉਨ੍ਹੰ ਨੂੰ ਸਾਜਿਸ਼ ਤਹਿਤ ਮੀੜੀਆ ਵਿਚ ਖੂਪ ਪ੍ਰਸਾਰਤ ਕੀਤਾ ਜਾਂਦਾ ਹੈ। ਹੁਣ ਸਥਿਤੀ ਇਹ ਬਣ ਗਈ ਹੈ ਕਿ ਧਾਰਮਿਕ ਗੁਰਧਾਮਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਿੱਖ ਸਿੱਧੇ ਤੌਰ ਤੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਜਿਸਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਉਹ ਆਰਐਸਐਸ ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਇਨ੍ਹਾਂ ਸਾਰਿਆਂ ਵਿਚ ਸਭ ਤੋਂ ਅੱਗੇ ਮਨਜਿੰਦਰ ਸਿੰਘ ਸਿਰਸਾ ਹੈ। ਜਿਸ ਦੀ ਇਕ ਵੀਡੀਓ ਅਜੇ ਵੀ ਸੋਸ਼ਲ ਮੀਡੀਆ ’ਤੇ ਦੇਖੀ ਜਾ ਸਕਦੀ ਹੈ, ਜਿਸ ਵਿਚ ਉਹ ਬਾਹਾਂ ਉਲਾਰ ਉਲਾਰ ਕੇ ਖੂਬ ਸ਼ੋਰ ਪਾ ਰਿਹਾ ਹੈ ਕਿ ਭਾਜਪਾ ਉਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਮੈਂ ਮਰ ਜਾਵਾਂਗਾ ਪਰ ਭਾਜਪਾ ਵਾਲੇ ਮੈਨੂੰ ਦਬਾ ਨਹੀਂ ਸਕਣਗੇ। ਮੈਂ ਕਦੇ ਵੀ ਭਾਜਪਾ ਵਿਚ ਸ਼ਾਮਿਲ ਨਹੀਂ ਹੋਵਾਂਗਾ। ਪਰ ਉਸ ਭਾਸ਼ਣ ਤੋਂ ਕੁਝ ਹੀ ਦਿਨਾਂ ਬਾਅਦ ਮਨਜਿੰਦਰ ਸਿੰਘ ਸਿਰਸਾ ਸਿਰ ਝੁਕਾ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਉਦੋਂ ਤੋਂ ਉਹ ਭਾਜਪਾ ਵਾਲਿਆਂ ਨਾਲੋਂ ਵੀ ਵਧ ਕੇ ਭਾਜਪਾ ਦੇ ਗੁਣ ਗਾਉਂਦਾ ਹੈ। ਇੱਥੋਂ ਤੱਕ ਕਿ ਸਿੱਖ ਮੁੱਦਿਆਂ ’ਤੇ ਸਿੱਖਾਂ ਦੇ ਵਿਰੁੱਧ ਬੋਲਣ ਲਈ ਭਾਜਪਾ ਲੀਡਰਸ਼ਿਪ ਵਲੋਂ ਉਸਨੂੰ ਸਪੋਕਸਮੈਨ ਬਣਾ ਦਿਤਾ ਹੈ। ਉਹ ਕਿਸੇ ਵੀ ਸਿੱਖ ਧਰਮ ਦੇ ਮੁੱਦੇ ਤੇ ਆਪਣੇ ਹੀ ਭਾਈਚਾਰੇ ਦੇ ਖਿਲਾਫ ਖੂਬ ਭੜਾਸ ਕੱਢਦਾ ਨਜ਼ਰ ਆਉਂਦਾ ਹੈ। ਭਾਜਪਾ ਦੇ ਹੱਕ ਵਿਚ ਬਿਆਨਬਾਜੀ ਕਰਕੇ ਉਹ ਆਪਣੀ ਕੋਮ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੰਦਾ ਹੈ। ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਜੋ ਇੱਜ਼ਤ ਸ਼ੌਹਰਤ ਉਸਨੂੰ ਨਸੀਬ ਹੋਈ ਉਹ ਗੁਰੂ ਸਾਹਿਬ ਦੇ ਚਰਨਾ ਵਿਚ ਜਾਣ ਕਾਰਨ ਨਸੀਬ ਹੋਈ ਅਤੇ ਇਸੇ ਸਿੱਖ ਕੌਮ ਨੇ ਦਿੱਤੀ। ਜਿਸ ਦੀ ਬਦੌਲਤ ਉਨਾਂ ਨੂੰ ਉੱਚੇ ਰੁਤਬੇ ਮਿਲਦੇ ਰਹੇ। ਮਨਜਿੰਦਰ ਸਿੰਘ ਸਿਰਸਾ ਵੱਲੋਂ ਨਿਭਾਈ ਗਈ ਭੂਮਿਕਾ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ 1000 ਹੋਰ ਸਿੱਖ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕੀ ਹੁਣ ਦਿੱਲੀ ਦੇ ਸਿੱਖਾਂ ਨੇ ਆਰ ਐਸ ਐਸ ਦੇ ਏਜੰਡੇ ਨੂੰ ਕਬੂਲ ਕਰਨ ਦਾ ਫੈਸਲਾ ਕਰ ਲਿਆ ਹੈ ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਵਿੱਚ ਘੁਸਪੈਠ ਕਰਨ ਦੀ ਭਾਜਪਾ ਦੀ ਇੱਛਾ ਜਲਦੀ ਹੀ ਪੂਰੀ ਹੋਣ ਵਾਲੀ ਹੈ ਅਤੇ ਮਨਜਿੰਦਰ ਸਿੰਘ ਸਿਰਸਾ ਵਰਗੇ ਲੋਕ ਉਨ੍ਹਾਂ ਨੂੰ ਸਫਲਤਾ ਪੂਰਵਕ ਅੱਗੇ ਲੈ ਕੇ ਜਾਮ ਲਈ ਮੁੱਖ ਧੁਰੀ ਦਾ ਰੋਲ ਵਿਭਾ ਰਹੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਸ੍ਰੀ ਨਾਂਦੇੜ ਸਾਹਿਬ ਵਿੱਚ ਭਾਜਪਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿੱਖਾਂ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਕਾਨੂੰਨ ਬਣਾਇਆ ਸੀ। ਜਿਸ ਦਾ ਉਸ ਸਮੇਂ ਸਿੱਖਾਂ ਵੋਲੰ ਦੇਸ਼ ਭਰ ਵਿਚ ਭਾਰੀ ਵਿਰੋਧ ਕੀਤਾ ਗਿਆ। ਭਾਵੇਂ ਇਹ ਮੰਨਿਆ ਜਾ ਰਿਹਾ ਹੈ ਉਸ ਵਿਰੋਧ ਕਾਰਨ ਭਾਜਪਾ ਨੇ ਉਹ ਕਾਨੂੰਨ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਪਰ ਇਸਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੰ ਭਾਜਪਾ ਨਾਲ ਗਠਜੋੜ ਮੁੜ ਤੋਂ ਕਰਨ ਦੀ ਗੱਲਬਾਤ ਚੱਲ ਰਹੀ ਸੀ। ਜਿਸ ਕਾਰਨ ਭਾਜਪਾ ਨੇ ਉਸ ਏਜੰਡੇ ਨੂੰ ਉਸ ਸਮੇਂ ਮੁਲਤਵੀ ਕਰ ਦਿਤਾ ਸੀ। ਇਹ ਕਹਿ ਕੇ ਕਿ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ, ਮਾਹੌਲ ਨੂੰ ਇਕ ਵਾਰ ਸ਼ਾਂਤ ਕਰ ਦਿੱਤਾ ਗਿਆ ਸੀ। ਪਰ ਆਉਣ ਵਾਲੇ ਸਮੇਂ ਵਿਚ ਇਸ ਦਾ ਕਾਨੂੰਨ ਉਥੇ ਲਾਗੂ ਕੀਤਾ ਜਾਵੇਗਾ ਅਤੇ ਪੂਰੀ ਤਰ੍ਹਾਂ ਭਾਜਪਾ ਦੀ ਇੱਛਾ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾਏ ਜਾਣਗੇ ਅਤੇ ਉਥੋਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਪੂਰੀ ਤਰ੍ਹਾਂ ਨਾਲ ਕਰ ਲਿਆ ਜਾਵੇਗਾ। ਹੁਣ ਇਸੇ ਤਰ੍ਹਾਂ ਜਲਦੀ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਹੀ ਹਾਲ ਹੋਣ ਵਾਲਾ ਹੈ। ਉਸ ਤੋਂ ਬਾਅਦ ਪੰਜਾਬ ਦੀ ਵਾਰੀ ਆਵੇਗੀ। ਹਰਿਆਣਾ ਤੁਹਾਡੇ ਹੱਥਾਂ ਚੋਂ ਪਹਿਲਾਂ ਹੀ ਖੋਹ ਲਿਆ ਗਿਆ ਹੈ। ਦਿੱਲੀ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਅਤੇ ਕਰਵਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਵਲੋਂ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਅਤੇ ਜਰੂਰਤ ਪੈਣ ਤੇ ਪੰਥਕ ਇਕੱਠ ਵੀ ਕਰਨਾ ਚਾਹੀਦਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੌਮ ਦੀ ਹੋਂਦ ਨੂੰ ਖਤਮ ਕਰਨ ਲਈ ਤਿਆਰ ਕੀਤੀ ਜਾ ਰਹੀ ਸਾਜਿਸ਼ ਨੂੰ ਸਮਾਂ ਰਹਿੰਦੇ ਹੀ ਨੰਗੇ ਕਰ ਲੈਣਾ ਚਾਹੀਦਾ ਹੈ। ਜੇਕਰ ਹੁਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੱਥੇਦਾਰ ਆਪਣੀਆਂ ਜਿੰਮੇਵਾਰੀਆਂ ਤੋਂ ਅੱਖਾਂ ਮੀਚ ਕੇ ਬੈਠੇ ਰਹਿਣਗੇ ਾਤੰ ਅੱਗੇ ਵੇਲਾ ਹੱਥ ਨਹੀਂ ਆਉਣ ਵਾਲਾ। ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਦਾ ਹਰ ਪ੍ਰਕਾਰ ਦਾ ਪ੍ਰਬੰਧ ਭਾਜਪਾ ਦੇ ਹੱਥਾਂ ਵਿੱਚ ਹੋਵੇਗਾ ਅਤੇ ਆਰ.ਐਸ.ਐਸ. ਦੇ ਏਜੰਡੇ ਹਰ ਥਾਂ ਲਾਗੂ ਹੁੰਦੇ ਹੋਏ ਨਜ਼ਰ ਆਉਣਗੇ ਅਤੇ ਅਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਾਂਗੇ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here