ਫਾਜ਼ਿਲਕਾ,28 ਅਪ੍ਰੈਲ (ਰਾਜੇਸ਼ ਜੈਨ – ਮੁਕੇਸ਼) : ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਵਲੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ, ਜੋ ਅਣਜਾਣੇ ਵਿੱਚ ਅੰਤਰਰਾਸ਼ਟਰੀ ਸੀਮਾ ਭਾਰਤ ਵੱਲ ਆ ਗਿਆ ਸੀ। ਬਾਰਡਰ ਸਕਿਉਰਿਟੀ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਰਹੱਦੀ ਪਿੰਡ ਦੇ ਨੇੜੇ ਇੱਕ ਵਿਅਕਤੀ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਵਿਅਕਤੀ ਵਲੋਂ ਇਹ ਖੁਲਾਸਾ ਕੀਤਾ ਗਿਆ ਕਿ ਉਹ ਸਰਹੱਦੀ ਇਲਾਕੇ ਤੋਂ ਅਣਜਾਣ ਸੀ ਅਤੇ ਅਣਜਾਣੇ ਵਿੱਚ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ।ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ‘ਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਪਾਕਿਸਤਾਨੀ ਨਾਗਰਿਕ ਦੀ ਗੈਰ-ਜ਼ਰੂਰੀ ਆਵਾਜਾਈ ਨੂੰ ਸੀਮਿਤ ਕਰਨ ਵਿੱਚ ਉਨ੍ਹਾਂ ਦੀ ਅਸਫਲਤਾ ‘ਤੇ ਚਿੰਤਾ ਪ੍ਰਗਟ ਕਰਨ ਲਈ ਪਾਕਿ ਰੇਂਜਰਾਂ ਨਾਲ ਇੱਕ ਫਲੈਗ ਮੀਟਿੰਗ ਕੀਤੀ ਗਈ। ਬਾਰਡਰ ਸਕਿਉਰਿਟੀ ਫੋਰਸ ਵਲੋਂ ਉਕਤ ਵਿਅਕਤੀ ਨੂੰ ਮਨੁੱਖੀ ਆਧਾਰ ‘ਤੇ ਅਤੇ ਸਦਭਾਵਨਾ ਵਜੋਂ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਬੀਐੱਸਐੱਫ ਸਰਹੱਦ ‘ਤੇ ਸਖ਼ਤ ਨਿਗਰਾਨੀ ਰੱਖਣ ਲਈ ਵਚਨਬੱਧ ਹੈ, ਜਦਕਿ ਮਾਨਵਤਾਲਈ ਇਕ ਚੰਗਾ ਕਾਰਜ ਹੈ।