ਮੋਗਾ 28 ਅਪ੍ਰੈਲ (ਅਸ਼ਵਨੀ – ਮੁਕੇਸ਼) : ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ ਜ ਕਮ ਸਵੀਪ ਨੋਡਲ ਅਫ਼ਸਰ ਮੋਗਾ ਸ਼ੁਭੀ ਆਂਗਰਾ ਦੇ ਵੋਟ ਫ਼ੀਸਦੀ ਵਧਾਉਣ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਲਕਾ ਮੋਗਾ ਦੇ ਵੱਖ ਵੱਖ ਸਕੂਲਾ ਵਿਚ ਵੋਟਰ ਜਾਗਰੂਕਤਾ ਅਧੀਨ ਸਮੁਹ ਸਟਾਫ ਨਾਲ ਅਤੇ ਵਿਦਿਰਥੀਆਂ ਦੇ ਮਾਪਿਆ ਨਾਲ ਮੁਲਕਾਤ ਕੀਤੀ। ਇਸ ਮੌਕੇ ਮੌਕੇ ਫਾਰਮ-6 ਭਰਕੇ ਨਵੀਆਂ ਵੋਟਾ ਬਣਾਈਆਂ ਗਈਆਂ।ਹਲਕਾ ਮੋਗਾ ਦੇ ਸਵੀਪ ਨੋਡਲ ਅਮਨਦੀਪ ਗੋਸਵਾਮੀ ਨੇ ਸਕੂਲ ਸਟਾਫ਼ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਪੰਜਾਬ ਵਿਚ 01 ਜੂਨ ਨੂੰ ਚੋਣਾ ਵਾਲੇ ਦਿਨ ਕਮਿਸ਼ਨ ਵਲੋ ਵੋਟਰਾ ਲਈ ਸਹੂਲਤਾਂ ਜਿਵੇਂ ਕੇ ਪੀਣ ਵਾਲਾ ਪਾਣੀ, ਰੈਂਪ, ਵੀਲ ਚੇਅਰ, ਮੈਡੀਕਲ ਸਹੂਲਤ ਦਿਤੀਆਂ ਜਾਣੀਆ ਹਨ। ਹਰ ਵੋਟਰ ਆਪਣੀ ਵੋਟ ਪਾਉਣ ਲਈ ਜਰੂਰ ਪਾਉਣ।ਉਹਨਾਂ ਦੱਸਿਆ ਕਿ ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਯੋਗ ਨਾਗਰਿਕ ਵੋਟਾਂ ਵਾਲੇ ਦਿਨ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਹੀਂ ਕਰਦੇ ਜਿਸ ਨਾਲ ਵੋਟ ਫ਼ੀਸਦੀ ਵਿੱਚ ਘਾਟਾ ਪੈਂਦਾ ਹੈ। ਚੰਗੇ ਲੋਕਤੰਤਰ ਦੇ ਨਿਰਮਾਣ ਲਈ ਹਰੇਕ ਨਾਗਰਿਕ ਦਾ ਵੋਟ ਪਾਉਣਾ ਬਹੁਤ ਜਰੂਰੀ ਹੈ।ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਜ਼ੁਰਗ, ਦਿਵਿਆਂਗ, ਟਰਾਂਸਜੈਂਡਰ, ਨੌਜਵਾਨਾਂ ਨਾਲ ਵਿਸ਼ੇਸ਼ ਸੰਵਾਦ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਚੁੱਕੇ ਹਨ ਤਾਂ ਕਿ ਉਹਨਾਂ ਦੀ ਵੋਟ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ। ਇਹਨਾਂ ਸਮੂਹ ਵਰਗ ਦੇ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਤਾਂ ਕਰਨਗੇ ਹੀ ਸਗੋਂ ਹੋਰਨਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਨਗੇ।ਉਹਨਾਂ ਦੱਸਿਆ ਕਿ ਇਹ ਸਵੀਪ ਗਤੀਵਿਧੀਆਂ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਤਹਿਤ ਲਗਾਤਾਰ ਜਾਰੀ ਰਹਿਣਗੀਆਂ।