ਜਗਰਾਉਂ, 22 ਜਨਵਰੀ ( ਬੌਬੀ ਸਹਿਜਲ, ਧਰਮਿੰਦਰ ) ਇਨਸਾਨੀਅਤ ਦੀ ਸੇਵਾ ਕਰਨ ਵਿਚ ਦੁਨੀਆ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਮਿੱਡ ਟਾਊਨ ਜਗਰਾਉਂ ਵੱਲੋਂ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਖ, ਨੱਕ, ਦਿਮਾਗ਼, ਹੱਡੀਆਂ ਤੇ ਜਨਰਲ ਬਿਮਾਰੀਆਂ ਦਾ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਰਸਮੀ ਉਦਘਾਟਨ ਸਿੱਖ ਯੂਥ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ ਨੇ ਕਰਦਿਆਂ ਲਾਇਨਜ਼ ਕਲੱਬ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਅੱਗੋਂ ਵੀ ਲਗਾਏ ਜਾਣ ਵਾਲੇ ਪ੍ਰੋਜੈਕਟ ਵਿਚ ਵੱਧ ਕਰ ਕੇ ਸਹਿਯੋਗ ਦੇਣ ਦੀ ਗੱਲ ਕਹੀ। ਇਸ ਮੌਕੇ ਲਾਇਨਜ਼ ਕਲੱਬ ਮਿੱਡ ਟਾਊਨ ਦੇ ਪ੍ਰਧਾਨ ਡਾ: ਪਰਮਿੰਦਰ ਸਿੰਘ, ਸੈਕਟਰੀ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਜੋਕੈਟ ਚੇਅਰਮੈਨ ਮਨੋਹਰ ਸਿੰਘ ਟੱਕਰ ਨੇ ਦੱਸਿਆ ਕਿ ਕੈਂਪ ਮੌਕੇ ਡਾ: ਰਾਹੁਲ ਗੋਇਲ, ਡਾ: ਧਰਮਿੰਦਰ ਸਿੰਘ ਮੱਲ੍ਹੀ, ਡਾ: ਰਜਤ ਖੰਨਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਦੌਰਾਨ ਅਪੋਲੋ ਹਸਪਤਾਲ ਦੀ ਲੈਬ ਵੱਲੋਂ ਫ਼ਰੀ ਟੈੱਸਟ ਕੀਤੇ ਗਏ। ਕੈਂਪ ਵਿਚ ਸਿਆਲ ਆਪਟੀਕਲ ਤੋਂ ਅਮਿਤ ਸਿਆਲ ਨੇ ਐਨਕਾਂ ਮੁਫਤ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਸਾਡੇ ਵੱਲੋਂ ਲੋੜਵੰਦਾਂ ਲਈ ਅਜਿਹੇ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦੌਰਾਨ 150 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਦਵਾਈਆਂ ਤੇ ਐਨਕਾਂ ਫ਼ਰੀ ਦਿੱਤੀਆਂ ਗਈਆਂ। ਇਸ ਮੌਕੇ ਸਤੀਸ਼ ਗਰਗ, ਵੀਰਪਾਲ ਕੌਰ, ਵਿਨੋਦ ਖੰਨਾ ਆਦਿ ਹਾਜ਼ਰ ਸਨ|
