ਜਗਰਾਉਂ, 21 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ)-ਵਿਧਾਇਕ ਸਰਵਜੀਤ ਕੌਰ ਮਾਣੂਕੇ, ਜਤਿੰਦਰਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਉਂ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਵੱਲੋਂ ਜਗਰਾਉਂ ਸ਼ਹਿਰ ਅੰਦਰ ਪਿਛਲੇ ਕਾਫੀ ਸਾਲਾ ਤੋਂ ਪਏ ਕੂੜੇ-ਕਰਕਟ ਦੀ ਸਮੱਸਿਆ ਨੂੰ ਹੱਲ ਕਰਨ ਸਬੰਧੀ ਗੰਭੀਰਤਾ ਦਿਖਾਉਦੇ ਹੋਏ ਮਾਣਯੋਗ ਨੈਸ਼ਨਲ ਗਰੀਨ ਟਰੀਬਿਊਨਲ ਅਤੇ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੀਆਂ ਹਦਾਇਤਾ ਅਨੁਸਾਰ ਵਿਗਆਨਕ ਢੰਗ ਨਾਲ ਕੂੜੇ ਦੀ ਛਾਂਟਾਈ ਸੈਗਰੀਗੇਸ਼ਨ(ਖਾਦ ,ਪਲਾਸਟਿਕ,ਲੀਰਾਂ ,ਲੋਹਾ ਆਦਿ ਹੋਰ ਸਮਾਨ ਨੂੰ ਵੱਖਰਾ ਕਰਨ ) ਲਈ ਨਗਰ ਕੌਂਸਲ ਜਗਰਾਉਂ ਵੱਲੋਂ ਕੂੜੇ-ਕਰਕਟ ਵਾਲੇ ਡੰਪ ਤੇ 25-30 ਸਾਲਾ ਪਰਾਣਾ ਜਮ੍ਹਾ ਕੂੜੇ-ਕਰਕਟ ਨੂੰ ਵਿਗਆਨਕ ਢੰਗ ਨਾਲ ਨਿਪਟਾਰਾ ਕਰਨ (ਕੂੜੇ ਦੀ ਸੈਗਰੀਗੇਸ਼ਨ ਕਰਕੇ ਖਾਦ ,ਪਲਾਸਟਿਕ,ਲੀਰਾਂ ,ਲੋਹਾ ਇਲੈਕਟਰੋਨਿਕ ਵੇਸਟ ਆਦਿ ਹੋਰ ਸਮਾਨ ਨੂੰ ਵੱਖਰਾ ਕਰਨ ) ਲਈ ਕੰਪਨੀ ਨੂੰ ਹਾਇਰ ਕੀਤਾ ਗਿਆ ਹੈ।ਇਹ ਕੰਪਨੀ ਸ਼ਹਿਰ ਦੇ 25-30 ਸਾਲਾ ਪਰਾਣਾ ਲਗਭਗ 11800 ਟਨ ਕੂੜੇ-ਕਰਕਟ ਨੂੰ ਹਾਈਟੈਕ ਮਸ਼ੀਨਾਂ ਨਾਲ ਕੂੜਾ ਛਾਟਣ ਦਾ ਕੰਮ ਕਰੇਗੀ।ਜਿਸ ਵਿੱਚ ਪੁਰਾਣੇ ਕੂੜੇ ਵਿੱਚੋ ਖਾਦ ,ਪਲਾਸਟਿਕ,ਲੀਰਾਂ ,ਲੋਹਾ ਆਦਿ ਹੋਰ ਸਮਾਨ ਨੂੰ ਵੱਖਰਾ ਕਰੇਗੀ।ਇਹ ਕੰਪਨੀ ਲਗਭਗ 3 ਮਹੀਨੇ ਵਿੱਚ ਆਪਣਾ ਕੰਮ ਮੁਕੰਮਲ ਕਰ ਲਵੇਗੀ।ਇਸ ਤਰ੍ਹਾ ਕਰਨ ਨਾਲ ਸ਼ਹਿਰ ਅੰਦਰ ਸਾਫ-ਸਫਾਈ ਅਤੇ ਇਹ ਪ੍ਰਕ੍ਰਿਆ ਵਾਤਾਵਰਨ ਦੀ ਸੁਰੱਖਿਆ ਕਰਨ ਵਿੱਚ ਕਾਫੀ ਸਹਾਇਕ ਸਿੱਧ ਹੋਵੇਗੀ ।ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਵੱਲੋਂ ਦੱਸਿਆ ਗਿਆ ਕਿ ਸਰਵਜੀਤ ਕੌਰ ਮਾਣੂਕੇ (ਐਮ.ਐਲ.ਏ) ਦੀ ਸਹਾਇਤਾ ਨਾਲ ਆਉਣ ਵਾਲੇ ਸਮੇਂ ਵਿੱਚ ਕੂੜੇ ਵਾਲੀ ਜਗ੍ਹਾ ਨੂੰ ਸੁੰਦਰ ਪਾਰਕ ਦੀ ਦਿੱਖ ਦੇਣ ਦਾ ਪ੍ਰੋਜੈਕਟ ਵੀ ਜਲਦ ਤਿਆਰ ਕੀਤਾ ਜਾਵੇਗਾ ਅਤੇ ਇਸ ਜਗ੍ਹਾ ਤੇ ਕੂੜੇ ਦੀ ਛਟਾਈ ਕਰਨ ਦਾ ਟ੍ਰਇਅਲ ਲਿਆ ਗਿਆ।ਇਸ ਤੋਂ ਇਲਾਵਾ ਪਿਛਲੇ 4-5 ਦਿਨਾਂ ਤੋਂ ਵਾਰਡ ਨੰ: 07 ਅਤੇ 10 ਵਿੱਚ ਜੋ ਸਫਾਈ ਦੀ ਸਮੱਸਿਆ ਆ ਰਹੀ ਸੀ ਉਸ ਲਈ ਪੋਕ ਲਾਇਨ ਲਗਾ ਕੇ ਉਸ ਜਗ੍ਹਾ ਦੀ ਸਫਾਈ ਕਰਵਾਉਣ ਦਾ ਕੰਮ ਪੋਕ ਲਾਇਨ ਲਗਾ ਕੇ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਸ਼ਹਿਰ ਵਾਸੀਆ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।ਇਸ ਮੋਕੇ ਅਸ਼ੋਕ ਕੁਮਾਰ ਜੇ ਈ ,ਦਵਿੰਦਰ ਸਿੰਘ ਜੂਨੀਅਰ ਸਹਾਇਕ ,ਹਰੀਸ਼ ਕੁਮਾਰ ਕਲਰਕ ,ਜਗਮੋਹਨ ਸਿੰਘ, ਧਰਮਵੀਰ ਹਾਜਰ ਸਨ।