ਖੰਨਾ,25 ਮਈ (ਭਗਵਾਨ ਭੰਗੂ) : ਦੇਸ਼ ਦੀ ਆਜ਼ਾਦੀ ਲਈ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਫਰੀਡਮ ਫਾਈਟਰ ਫੈਮਿਲੀ ਵੈੱਲਫ਼ੇਅਰ ਐਸੋਸੀਏਸ਼ਨ ਇੰਡੀਆ ਵੱਲੋਂ ਖੰਨਾ ਵਿਖੇ ਮਨਾਇਆ ਗਿਆ। ਇਸ ਦੌਰਾਨ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੇ ਦੱਸੇ ਮਾਰਗ ‘ਤੇ ਚੱਲਣ ਦਾ ਅਹਿਦ ਲਿਆ ਗਿਆ ਤੇ ਤਸਵੀਰ ‘ਤੇ ਫੁੱਲ ਮਾਲਾਵਾਂ ਤੇ ਮੋਮਬੱਤੀਆਂ ਜਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੌਕੇ ਫਰੀਡਮ ਫਾਈਟਰ ਫੈਮਿਲੀ ਪ੍ਰਧਾਨ ਹਰਜੀਤ ਸਿੰਘ ਵਿੱਕੀ ਭਾਟੀਆ, ਬਲਰਾਜ ਖਾਰ, ਰਘਵੀਰ, ਅਵਤਾਰ ਸਿੰਘ ਬਾਵਾ ਸੇਲੋਪਾਲ, ਪ੍ਰਗਟ ਸਿੰਘ ਬੈਨੀਪਾਲ, ਜਗਦੀਪ ਸਿੰਘ ਖੱਟੜਾ, ਪ੍ਰਭਜੋਤ ਸਿੰਘ, ਨਦੀਮ ਖਾਨ, ਅਜੀਮ ਖਾਨ, ਆਦਿ ਹਾਜ਼ਰ ਸਨ।