Home Uncategorized ਏਐੱਸ ਦੀ ਨਿਧੀ ਨੇ ਹਾਸਲ ਕੀਤਾ ਯੂਨੀਵਰਸਿਟੀ ‘ਚ ਪੰਜਵਾਂ ਸਥਾਨ

ਏਐੱਸ ਦੀ ਨਿਧੀ ਨੇ ਹਾਸਲ ਕੀਤਾ ਯੂਨੀਵਰਸਿਟੀ ‘ਚ ਪੰਜਵਾਂ ਸਥਾਨ

22
0


ਖੰਨਾ,25 ਮਈ (ਲਿਕੇਸ਼ ਸ਼ਰਮਾ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀਐੱਡ ਸਮੈਸਟਰ ਤੀਜਾ ਦੇ ਨਤੀਜਿਆਂ ‘ਚ ਏਐੱਸ ਕਾਲਜ ਆਫ ਐਜੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ।ਕਾਲਜ ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਦੱਸਿਆ ਕਾਲਜ ਦੀ ਵਿਦਿਆਰਥਣ ਨਿਧੀ ਗੇਰਾ ਨੇ 95.33 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ‘ਚ ਪੰਜਵਾਂ ਤੇ ਕਾਲਜ ‘ਚ ਪਹਿਲਾ ਸਥਾਨ, ਸ਼ਵੇਤਾ ਨੇ 95 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਤੇ ਹਰਸਿਮਰਨ ਕੌਰ ਬਕਸ਼ੀ, ਨੇਹਾ ਸ਼ਰਮਾ ਤੇ ਸ਼ਰੂਤੀ ਗਰਗ ਨੇ 94.66 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਤਰ੍ਹਾਂ 37 ਵਿਦਿਆਰਥੀਆਂ ਨੇ 90 ਫ਼ੀਸਦੀ ਤੇ 26 ਵਿਦਿਆਰਥੀਆਂ ਨੇ 84 ਫ਼ੀਸਦੀ ਅੰਕ ਪ੍ਰਾਪਤ
ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਰਾਪਤੀ ‘ਤੇ ਕਾਲਜ ਕਮੇਟੀ ਪ੍ਰਧਾਨ ਸ਼ਮਿੰਦਰ ਸਿੰਘ, ਜਨਰਲ ਸਕੱਤਰ ਐਡ. ਬਰਿੰਦਰਪਾਲ ਡੈਵਿਟ, ਪ੍ਰਿੰਸੀਪਲ ਡਾ. ਪਵਨ ਕੁਮਾਰ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here