ਚੰਡੀਗੜ੍ਹ, 25 ਮਈ (ਭਗਵਾਨ ਭੰਗੂ- ਲਿਕੇਸ਼ ਸ਼ਰਮਾ) – ਪੰਜਾਬ ‘ਚ ਸੱਤਵੇਂ ਅਤੇ ਆਖਰੀ ਗੇੜ ਦੀਆਂ ਲੋਕ ਸਭਾ ਚੋਣਾਂ 1 ਜੂਨ ਨੂੰ ਪੈਣਗੀਆਂ। ਲਗਪਗ ਛੇ ਗੇੜ ਦੀਆਂ ਚੋਣਾਂ ਦੀਆਂ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ ਹੈ। ਹੁਣ ਬੀਜੇਪੀ ਦੇ ਸੀਨੀਅਰ ਆਗੂ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਚੋਣ ਪ੍ਰਚਾਰ ਕਰਨ ਲਈ ਪੰਜਾਬ ਆਉਣਗੇ।ਅਮਿਤ ਸ਼ਾਹ ਚੋਣ ਪ੍ਰਚਾਰ ਕਰਨ ਲਈ 26 ਮਈ ਨੂੰ ਲੁਧਿਆਣਾ ਆਉਣਗੇ। ਇਸ ਤੋਂ ਬਿਨਾਂ ਰਾਜਨਾਥ ਸਿੰਘ 26 ਮਈ ਨੂੰ ਸਵੇਰੇ 11 ਵਜੇ ਫਤਹਿਗੜ੍ਹ ਸਾਹਿਬ ਅਤੇ ਸ਼ਾਮ ਨੂੰ 4 ਵਜੇ ਬਠਿੰਡਾ ‘ਚ ਚੋਣ ਪ੍ਰਚਾਰ ਕਰਨ ਲਈ ਆਉਣਗੇ। 28 ਤਾਰੀਕ ਨੂੰ ਰਾਜਨਾਥ ਸਿੰਘ ਫੇਰ ਪੰਜਾਬ ਆਉਣਗੇ ਅਤੇ ਇਸ ਦਿਨ ਉਹ ਪਹਿਲਾਂ ਸਵੇਰੇ 11 ਵਜੇ ਹੁਸ਼ਿਆਰਪੁਰ ਅਤੇ ਸ਼ਾਮ ਨੂੰ 4 ਵਜੇ ਫਿਰੋਜ਼ਪੁਰ ‘ਚ ਚੋਣ ਪ੍ਰਚਾਰ ਕਰਨਗੇ।