Home Uncategorized ਟ੍ਰੈਫਿਕ ਪੁਲਿਸ ਨੇ ਦਾ ਯੂਨੀਰਾਈਜ਼ ਵਰਲਡ ਸਕੂਲ ਦੀ ਬੱਸ ਦਾ ਕੀਤਾ ਚਲਾਨ

ਟ੍ਰੈਫਿਕ ਪੁਲਿਸ ਨੇ ਦਾ ਯੂਨੀਰਾਈਜ਼ ਵਰਲਡ ਸਕੂਲ ਦੀ ਬੱਸ ਦਾ ਕੀਤਾ ਚਲਾਨ

39
0


ਸੇਫਟੀ ਸਿਲੰਡਰ, ਕੈਮਰਾ, ਡਰਾਇਵਰ ਦੀ ਸੀਟ ਬੈਲਟ ਆਦਿ ਪਾਈਆਂ ਗਈਆਂ ਕਮੀਆਂ
ਜਗਰਾਓਂ, 17 ਜੁਲਾਈ ( ਜਗਰੂਪ ਸੋਹੀ )-ਹਾਈ ਕੋਰਟ ਦੇ ਹੁਕਮਾਂ ਅਨੁਸਾਰ ਬੱਚਿਆਂ ਨੂੰ ਸਕੂਲਾਂ ਤੋਂ ਲਿਆਫਣ ਲਿਜਾਣ ਵਾਲੀਆਂ ਬੱਸਾਂ, ਵੈਨਾ ਅਤੇ ਹੋਰ ਵਾਹਨਾ ਦੀ ਪੂਰੀ ਤਰ੍ਹਾਂ ਨਾਲ ਸੇਫਟੀ ਚੈਰ ਕਰਨ ਲਈ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਜਿਲਾ ਦਿਹਾਤੀ ਦੀ ਟ੍ਰੈਫਿਕ ਵਿਭਾਗ ਦੀ ਟੀਮ ਦੇ ਇੰਚਾਰਜ ਕੁਮਾਰ ਵਲੋਂ ਪੁਲਿਸ ਪਾਰਟੀ ਸਮੇਤ ਇਸ ਸੰਬਧੀ ਚਲਾਈ ਗਈ ਮੁਹਿਮ ਤਹਿਤ ਨਹਿਰ ਪੁਲ ਅਖਾੜਾ ਤੇ ਸਥਿਤ ਗਾ ਯੂਨੀਰਾਈਜ਼ ਵਰਲਡ ਸਕੂਲ ਦੀ ਸਕੂਲ ਵੈਨ ਨੂੰ ਤਹਿਸੀਲ ਚੌਕ ਵਿਚ ਰੋਕ ਕੇ ਚੈਕ ਕੀਤਾ ਤਾਂ ਉਸ ਵਿਚ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਕੁਮਾਰ ਨੇ ਦੱਸਿਆ ਕਿ ਉਕਤ ਸਕੂਲ ਦੀ ਬੱਸ ਵਿਚ ਸਰਕਾਰੀ ਹਦਾਇਤਾਂ ਅਨੁਸਾਰ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ। ਜਿੰਨਾਂ ਵਿਚ ਸਭ ਤੋਂ ਜਰੂਰੀ ਸੇਫਟੀ ਸਿਲੰਡਰ ਵੀ ਮੌਜੂਦ ਨਹੀਂ ਸੀ। ਇਸਤੋਂ ਇਲਾਵਾ ਬੱਸ ਵਿਚ ਕੈਮਰਾ ਨਹੀਂ ਸੀ ਲਗਾਇਆ ਗਿਆ ਅਤੇ ਡਰਾਇਵਰ ਦੇ ਵਰਦੀ ਵੀ ਨਹੀਂ ਸੀ ਪਾਈ ਹੋਈ ਅਤੇ ਨਾ ਹੀ ਸੀਟ ਬੈਲਟ ਲਗਾਈ ਹੋਈ ਸੀ। ਇਨਾਂ ਸਾਰੀਆਂ ਕਮੀਆਂ ਨੂੰ ਦੇਖਦੇ ਹੋਏ ਦਾ ਯੂਨੀਰਾਈਜ਼ ਵਰਲਡ ਸਕੂਲ ਦੀ ਬੱਸ ਦਾ ਚਲਾਨ ਕੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸਕੂਲ ਸੇਫਟੀ ਪਾਲਿਸੀ ਦਾ ਧਿਆਨ ਰੱਖ ਕੇ ਆਪਣੇ ਵਾਹਨਾ ਵਿਚ ਸਰਕਾਰੀ ਹਦਾਇਤਾਂ ਦਾ ਪਾਲਣ ਕਰਨ। ਦੂਦੇ ਪਾਸੇ ਸਕੂਲ ਬੱਸ ਦੇ ਡਰਾਇਵਰ ਨੇ ਕਿਹਾ ਕਿ ਉਹ ਬੱਚਿੱਾਂ ਨੂੰ ਘਰੋ ਘਰੀ ਛੱਡ ਕੇ ਆਇਆ ਸੀ ਅਤੇ ਹੁਣ ਉਹ ਆਪਣੀ ਬੱਸ ਨੂੰ ਮਕੈਨਿਕ ਪਾਸ ਠੀਕ ਕਰਵਾਉਣ ਲਈ ਲੈ ਕੇ ਚੱਲਿਆ ਸੀ।