ਕੋਟ ਈਸੇ ਖਾਂ (ਲਿਕੇਸ ਸ਼ਰਮਾ ) ਰੂਰਲ ਐੱਨਜੀਓ ਮੋਗਾ ਵੱਲੋਂ ਮਾਨਵਤਾ ਭਲਾਈ ਕਲੱਬ ਭਾਗਪੁਰ ਗਗੜਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ ਮਾਤਾ ਚੰਦ ਕੌਰ ਢੇਸੀ ਦੀ ਯਾਦ ਵਿਚ ਪਿੰਡ ਭਾਗਪੁਰ ਗਗੜਾ ਵਿਖੇ 111ਵਾਂ ਮੁਫ਼ਤ ਅੱਖਾਂ ਦਾ ਜਾਂਚ ਅਤੇ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਨੇ ਰੀਬਨ ਕੱਟ ਕੇ ਕੀਤਾ।
ਇਸ ਮੌਕੇ ਜਗਦੰਬੇ ਆਈ ਹਸਪਤਾਲ ਬਾਘਾਪੁਰਾਣਾ ਦੇ ਡਾਕਟਰਾਂ ਦੀ ਟੀਮ ਵੱਲੋਂ 450 ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। ਇਸ ਕੈਂਪ ‘ਚ 150 ਦੇ ਕਰੀਬ ਮਰੀਜ਼ਾਂ ਨੂੰ ਨੇੜੇ ਦੀ ਨਿਗਾਹ ਦੀਆਂ ਮੁਫਤ ਐਨਕਾਂ ਦਿੱਤੀਆਂ ਗਈਆਂ ਤੇ 57 ਮਰੀਜ ਮੋਤੀਆਬਿੰਦ ਅਪਰੇਸ਼ਨ ਲਈ ਚੁਣੇ ਗਏ, ਜਿਨਾਂ ਦੇ ਆਪ੍ਰਰੇਸ਼ਨ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵਿਖੇ ਕੀਤੇ ਜਾਣਗੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬਾਬਾ ਮਹਿੰਦਰ ਸਿੰਘ ਨੇ ਕਿਹਾ ਕਿ ਰੂਰਲ ਐੱਨਜੀਓ ਮੋਗਾ ਸਮਾਜ ਦੀ ਭਲਾਈ ਲਈ ਅਨੇਕਾਂ ਕੰਮ ਕਰ ਰਹੀ ਹੈ ਪਰ ਲੋੜਵੰਦਾਂ ਨੂੰ ਰੌਸ਼ਨੀ ਪ੍ਰਦਾਨ ਕਰਨਾ ਸਭ ਤੋਂ ਮਹੱਤਵਪੂਰਨ ਕਾਰਜ ਹੈ। ਗੁਰਬਚਨ ਸਿੰਘ ਗਗੜਾ, ਬੇਅੰਤ ਸਿੰਘ, ਰਾਮ ਸਿੰਘ ਜਾਣੀਆਂ, ਜਸਵੰਤ ਸਿੰਘ ਕੋਟ ਸਦਰ ਖਾਂ, ਜਗਜੀਤ ਸਿੰਘ ਬੱਧਨੀ, ਦਿਲਬਾਗ ਸਿੰਘ ਮੇਲਕ, ਗੁਰਮੀਤ ਸਿੰਘ, ਦਰਸ਼ਨ ਸਿੰਘ ਲੋਪੋ, ਹਰਜਿੰਦਰ ਸਿੰਘ ਚੁਗਾਵਾਂ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਦਰਸ਼ਨ ਸਿੰਘ ਨੰਬਰਦਾਰ, ਮੇਹਰ ਸਿੰਘ, ਗੁਰਜੰਟ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
