Home Punjab ਰਿਸ਼ਤੇਦਾਰੀ ਸੰਸਕਾਰ ਕਰਵਾ ਕੇ ਆਏ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ

ਰਿਸ਼ਤੇਦਾਰੀ ਸੰਸਕਾਰ ਕਰਵਾ ਕੇ ਆਏ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ

19
0


ਹਠੂਰ , 26 ਮਈ ( ਲਿਕੇਸ਼ ਸ਼ਰਮਾਂ )-ਪਰਿਵਾਰ ਸਮੇਤ ਰਿਸ਼ਤੇਦਾਰੀ ’ਚ ਅੰਤਿਮ ਸੰਸਕਾਰ ਕਰਵਾ ਕੇ ਆਪਣੀ ਪਤਨੀ ਅਤੇ ਬੇਟੀ ਸਮੇਤ ਮੋਟਰਸਾਈਕਲ ’ਤੇ ਪਿੰਡ ਝੋਰੜਾਂ ਤੋਂ ਜਗਰਾਓਂ ਪਰਤ ਰਿਹਾ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿਚ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਇਸ ਸਬੰਧੀ ਥਾਣਾ ਹਠੂਰ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ ਵਾਸੀ ਜੀਵਨ ਬਸਤੀ ਅਗਵਾੜ ਲਧਾਈ ਜਗਰਾਉਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੇਰਾ ਵੱਡਾ ਭਰਾ ਮਨਦੀਪ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਅਤੇ ਪੁੱਤਰੀ ਗੁਰਨੂਰ ਕੌਰ ਨਾਲ ਮੋਟਰਸਾਈਕਲ ’ਤੇ ਪਿੰਡ ਝੋਰੜਾਂ ਵਿਖੇ ਰਿਸ਼ਤੇਦਾਰੀ ’ਚ ਅੰਤਿਮ ਸੰਸਕਾਰ ਕਰਵਾਉਣ ਤੋਂ ਬਾਅਦ ਵਾਪਸ ਘਰ ਜਗਰਾਉਂ ਆ ਰਿਹਾ ਸੀ। ਮੈਂ ਵੀ ਆਪਣੇ ਮੋਟਰਸਾਈਕਲ ’ਤੇ ਉਸਦਾ ਪਿੱਛਾ ਆ ਰਿਹਾ ਸੀ। ਜਦੋਂ ਅਸੀਂ ਪਿੰਡ ਲੰਮਾ ਤੋਂ ਕਮਲਪੁਰ ਰੋਡ ’ਤੇ ਪਹੁੰਚੇ ਤਾਂ ਦੂਜੇ ਪਾਸਿਓਂ ਇੱਕ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਜਿਸ ’ਤੇ ਦੋ ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਮੋਟਰਸਾਈਕਲ ਨੂੰ ਗਲਤ ਸਾਈਡ ’ਤੇ ਲੈ ਕੇ ਮੇਰੇ ਭਰਾ ਮਨਦੀਪ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੇਰਾ ਭਰਾ ਮਨਦੀਪ ਸਿੰਘ ਅਤੇ ਭਰਜਾਈ ਕਿਰਨਦੀਪ ਕੌਰ ਸੜਕ ’ਤੇ ਡਿੱਗ ਪਏ ਅਤੇ ਭਤੀਜੀ ਗੁਰਨੂਰ ਕੌਰ ਖੇਤ ’ਚ ਡਿੱਗ ਗਈ। ਮੇਰੇ ਭਰਾ ਮਨਦੀਪ ਸਿੰਘ ਅਤੇ ਭਰਜਾਈ ਕਿਰਨਦੀਪ ਕੌਰ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਕਾਫੀ ਖੂਨ ਵਹਿਣ ਲੱਗਾ। ਹਾਦਸੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਆਪਣੇ ਮੋਟਰਸਾਈਕਲ ’ਤੇ ਉਥੋਂ ਫਰਾਰ ਹੋ ਗਏ। ਮੌਕੇ ’ਤੇ ਐਂਬੂਲੈਂਸ ਬੁਲਾ ਕੇ ਮਨਦੀਪ ਸਿੰਘ ਅਤੇ ਕਿਰਨਦੀਪ ਕੌਰ ਨੂੰ ਸਿਵਲ ਹਸਪਤਾਲ ਜਗਰਾਓਂ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਦੇ ਭਰਾ ਮਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਰੇਸ਼ਮ ਸਿੰਘ ਦੀ ਸ਼ਿਕਾਇਤ ’ਤੇ ਜਾਂਚ ਕਰਨ ਉਪਰੰਤ ਹਾਦਸੇ ਦਾ ਕਾਰਨ ਬਣੇ ਮੋਟਰਸਾਈਕਲ ਸਵਾਰ ਕੁਲਵਿੰਦਰ ਸਿੰਘ ਅਤੇ ਸੰਦੀਪ ਸਿੰਘ ਵਾਸੀ ਪਿੰਡ ਲੰਮੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

LEAVE A REPLY

Please enter your comment!
Please enter your name here