Home Uncategorized ਮਿੰਨੀ ਕਹਾਣੀ ਵਿਅੰਗ,,,

ਮਿੰਨੀ ਕਹਾਣੀ ਵਿਅੰਗ,,,

42
0

,,

,,,,,,ਜਾਹ ਓਏ ਗਧਿਆ,,,,,

ਇੱਕ ਵਾਰੀ ਇੱਕ ਸ਼ੇਰ ਨਵਾਂ ਨਵਾਂ ਜੰਗਲ ਦਾ ਰਾਜਾ ਬਣਿਆ ਸੀ, ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ, ਕਿ ਆਪਣੇ ਵੱਲੋਂ ਨਵੇਂ ਬਣੇ ਰਾਜੇ ਨੂੰ ਖੁਸ਼ ਕਰਨ ਲਈ ਪਾਰਟੀ ਕੀਤੀ ਜਾਵੇ। ਨਾਲੇ ਹਾਸੇ ਠੱਠੇ ਕੀਤੇ ਜਾਣ, ਸਾਰਿਆਂ ਨੇ ਇਸ ਗੱਲ ਨੂੰ ਮੰਨ ਲਿਆ। ਅਗਲੇ ਦਿਨ ਇੱਕ ਲੂੰਬੜੀ ਨੂੰ ਸੱਦਾ ਪੱਤਰ ਦੇ ਸ਼ੇਰ ਕੋਲ ਭੇਜ ਦਿੱਤਾ। ਰਾਜੇ ਨੇ ਖੁਸ਼ੀ ਖੁਸ਼ੀ ਇਸ ਗੱਲ ਨੂੰ ਮੰਨ ਲਿਆ ਤੇ ਦਿੱਤੇ ਸਮੇਂ ਸਿਰ ਸਾਰੇ ਜਾਨਵਰ ਪਹੁੰਚ ਗਏ, ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਜੰਗਲ ਦਾ ਬਾਦਸ਼ਾਹ ਵੀ ਆਪਣਾ ਲਾਮ ਲਸ਼ਕਰ ਲੈ ਕੇ ਪਹੁੰਚ ਗਿਆ। ਸਾਰੇ ਜਾਨਵਰਾਂ ਨੇ ਖੂਬ ਚੁਟਕਲੇ ਗੀਤ ਸੁਣਾਏ ਸਾਰੇ ਬਹੁਤ ਹੱਸੇ। ਰਾਜਾ ਵੀ ਬਹੁਤ ਖੁਸ਼ ਸੀ। ਪਰ ਪਿਛਲੇ ਪਾਸੇ ਗਧਾ ਚੁੱਪ ਚਾਪ
ਬੈਠਾ ਰਿਹਾ। ਉਹ ਨਾ ਹੱਸਿਆ ਤੇ ਨਾ ਕੋਈ ਪ੍ਰਤੀਕਰਮ ਦਿੱਤਾ। ਸਾਰੇ ਬੜੇ ਹੈਰਾਨ ਸਨ। ਰਾਜੇ ਨੇ ਖੁਸ਼ ਹੋ ਕੇ,” ਕੱਲ ਫੇਰ ਆਉਣ ਲਈ”, ਜਾਨਵਰਾਂ ਨੂੰ ਕਿਹਾ। ਸਾਰੇ ਬੜੇ ਖੁਸ਼ ਆਪੋ ਆਪਣੇ ਘਰਾਂ ਨੂੰ ਤੁਰ ਗਏ। ਦੂਜੇ ਦਿਨ ਫਿਰ ਇੱਕਠ ਹੋਇਆ ਸਾਰੇ ਚੁੱਪ ਚਾਪ ਬੈਠੇ ਸਨ। ਗਧਾ ਪਿੱਛੇ ਬੈਠਾ ਉੱਚੀ ਉੱਚੀ ਹੱਸ ਰਿਹਾ ਸੀ। ਸਾਰੇ ਬੜੇ ਹੈਰਾਨ ਕਿ ਅਜੇ ਤਾਂ ਕਿਸੇ ਨੇ ਕੋਈ ਚੁਟਕਲਾ ਨੀ ਸੁਣਾਇਆ ਤੇ ਗਧਾ ਕਿਉਂ ਹੱਸ ਰਿਹਾ। ਜਦੋਂ ਕਾਰਣ ਪੁੱਛਿਆ ਤਾਂ ਗਧੇ ਨੇ ਕਿਹਾ, “ਕਿ ਮੈਨੂੰ ਕੱਲ ਵਾਲੇ ਚੁਟਕਲੇ ਦੀ ਸਮਝ ਈ ਅੱਜ ਲੱਗੀ ਆ”। ਇਹ ਸੁਣ ਕੇ ਸਾਰੇ ਉੱਚੀ ਉੱਚੀ ਹੱਸਣ ਲੱਗ ਪਏ। ਕਹਿਣ ਲੱਗੇ ,”ਜਾਹ ਉਏ ਗਧਿਆ, ਗਧਾ ਈ ਰਹਿ ਗਿਆ”। ਮਹਿਫ਼ਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਚਾਰੇ ਪਾਸਿਓਂ ਹਾਸੇ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ
94658-21417

LEAVE A REPLY

Please enter your comment!
Please enter your name here