Home ਨੌਕਰੀ ਤਿੱਬੜੀ ਵਿਖੇ 31 ਅਕਤੂਬਰ ਤੋਂ 10 ਨਵੰਬਰ 2023 ਤੱਕ ਹੋਵੇਗੀ ਭਰਤੀ ਰੈਲੀ

ਤਿੱਬੜੀ ਵਿਖੇ 31 ਅਕਤੂਬਰ ਤੋਂ 10 ਨਵੰਬਰ 2023 ਤੱਕ ਹੋਵੇਗੀ ਭਰਤੀ ਰੈਲੀ

29
0


ਗੁਰਦਾਸਪੁਰ, 19 ਸਤੰਬਰ (ਭਗਵਾਨ ਭੰਗੂ) – ਸੈਨਾ ਭਰਤੀ ਦਫ਼ਤਰ, ਅੰਮ੍ਰਿਤਸਰ ਵੱਲੋਂ ਭਰਤੀ ਪ੍ਰੀਕ੍ਰਿਆ 31 ਅਕਤੂਬਰ ਤੋਂ 10 ਨਵੰਬਰ 2023 ਤੱਕ ਤਿੱਬੜੀ ਮਿਲਟਰੀ ਸਟੇਸ਼ਨ ਨੇੜੇ ਗੁਰਦਾਸਪੁਰ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਉਮੀਦਵਾਰ ਜੋ ਲਿਖਿਤ ਪ੍ਰੀਖਿਆ ਵਿੱਚੋਂ ਪਾਸ ਹੋਏ ਹਨ, ਸੈਨਾ ਭਰਤੀ ਦਫ਼ਤਰ ਅੰਮ੍ਰਿਤਸਰ ਵਿਖੇ 20 ਸਤੰਬਰ ਤੋਂ 14 ਅਕਤੂਬਰ 2023 ਦੌਰਾਨ ਰੈਲੀ ਅਧਿਸੂਚਨਾ (ਨੋਟੀਫਿਕੇਸ਼ਨ) ਦੇ ਅਨੁਸਾਰ ਆਪਣੇ ਨਿਮਨਲਿਖਤ ਦਸਤਾਵੇਜਾਂ ਨੂੰ ਲੈ ਕੇ ਰਿਪੋਰਟ ਕਰਨ ਤਾਂ ਜੋ ਸਾਰੇ ਦਸਤਾਵੇਜ ਭਰਤੀ ਰੈਲੀ ਤੋਂ ਪਹਿਲਾਂ ਜਾਂਚ ਲਏ ਜਾਣ।ਉਮੀਦਵਾਰ ਆਪਣੇ ਵਿੱਦਿਅਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰੈਜ਼ੀਡੈਂਸ ਸਰਟੀਫਿਕੇਟ, ਡੋਗਰਾ ਪ੍ਰਮਾਣ ਪੱਤਰ, ਕੰਡੀ ਏਰੀਆ ਸਰਟੀਫਿਕੇਟ, ਸਕੂਲ ਦਾ ਚਾਲ-ਚਲਣ ਸਰਟੀਫਿਕੇਟ, ਸਰਪੰਚ ਵੱਲੋਂ ਜਾਰੀ ਚਾਲ-ਚਲਣ ਸਰਟੀਫਿਕੇਟ, ਅਣਵਿਆਹੇ ਦਾ ਸਰਟੀਫਿਕੇਟ, ਨੋ ਕਲੇਮ ਸਰਟੀਫਿਕੇਟ, ਐੱਨ.ਸੀ.ਸੀ. ਸਰਟੀਫਿਕੇਟ (ਜੇਕਰ ਹੈ ਤਾਂ), ਖੇਡਾਂ ਦਾ ਸਰਟੀਫਿਕੇਟ (ਜੇਕਰ ਹੈ ਤਾਂ), ਰਿਸ਼ਤੇ ਦਾ ਪ੍ਰਮਾਣ ਪੱਤਰ ਅਤੇ ਸਹੁੂੰ (ਸਪਤ) ਪੱਤਰ ਨਿਰਧਾਰਤ ਸਮੇਂ ਵਿੱਚ ਸੈਨਾ ਭਰਤੀ ਦਫ਼ਤਰ, ਅੰਮ੍ਰਿਤਸਰ ਤੋਂ ਚੈੱਕ ਕਰਵਾ ਲੈਣ।

LEAVE A REPLY

Please enter your comment!
Please enter your name here