Home crime ਸਰਪੰਚ ਦੀ ਜਾਅਲੀ ਮੋਹਰ ਲਗਾ ਕੇ ਕੰਮ ਕਰਵਾਉਣ ਦੇ ਦੋਸ਼ ’ਚ ਮਾਮਲਾ...

ਸਰਪੰਚ ਦੀ ਜਾਅਲੀ ਮੋਹਰ ਲਗਾ ਕੇ ਕੰਮ ਕਰਵਾਉਣ ਦੇ ਦੋਸ਼ ’ਚ ਮਾਮਲਾ ਦਰਜ

35
0


ਜਗਰਾਓਂ, 19 ਸਤੰਬਰ ( ਲਿਕੇਸ਼ ਸ਼ਰਮਾਂ )-ਪਿੰਡ ਅਖਾੜਾ ਦੀ ਮਹਿਲਾ ਸਰਪੰਚ ਦੀ ਜਾਅਲੀ ਮੋਹਰ ਬਣਾ ਕੇ ਸਰਕਾਰੀ ਦਫ਼ਤਰ ਵਿੱਚ ਵਰਤੋਂ ਕਰਨ ਦੇ ਦੋਸ਼ ਹੇਠ ਰਣਜੀਤ ਸਿੰਘ ਉਰਫ਼ ਕਾਕਾ ਭੂੰਡੀ ਵਾਸੀ ਅਖਾੜਾ ਦੇ ਖ਼ਿਲਾਫ਼ ਧੋਧਾਧੜੀ ਦੇ ਦੋਸ਼ ਵਿਚ ਮੁਕਦਮਾ ਦਰਜ ਕੀਤਾ ਗਿਆ। ਸਬ ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਅਖਾੜਾ ਦੀ ਸਰਪੰਚ ਜਸਵਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਪਿੰਡ ਅਖਾੜਾ ਦੀ ਮੌਜੂਦਾ ਸਰਪੰਚ ਹੈ। ਉਸ ਨੂੰ ਪਤਾ ਲੱਗਾ ਕਿ ਰਣਜੀਤ ਸਿੰਘ ਉਰਫ਼ ਕਾਕਾ ਭੂੰਡੀ ਜੋ ਕਿ ਪਹਿਲਾਂ ਕਿਸੇ ਕੇਸ ਵਿੱਚ ਜੇਲ ਵਿਚ ਨਜਰਬੰਦ ਸੀ ਅਤੇ ਹੁਣ 1 ਮਹੀਨੇ ਦੀ ਛੁੱਟੀ ’ਤੇ ਸੀ। ਉਹ ਮੇਰੇ ਨਾਮ ਦੀ ਜਾਅਲੀ ਮੋਹਰ ਬਣਾ ਕੇ ਅਤੇ ਸਰਕਾਰੀ ਦਫਤਰ ਵਿੱਚ ਮੇਰੇ ਨਾਮ ਦੀ ਜਾਅਲੀ ਮੋਹਰ ਲਗਾ ਕੇ ਅਤੇ ਮੇਰੇ ਦਸਤਖਤ ਕਰਕੇ ਆਪਣੇ ਕੰਮ ਕਰਵਾ ਰਿਹਾ ਹੈ। ਸਰਪੰਚ ਜਸਵਿੰਦਰ ਕੌਰ ਦੀ ਸ਼ਿਕਾਇਤ ’ਤੇ ਰਣਜੀਤ ਸਿੰਘ ਉਰਫ਼ ਕਾਕਾ ਭੂੰਡੀ ਪਿੰਡ ਅਖਾੜਾ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here