Home Uncategorized ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੂੰ ਕੁੱਟ ਕੇ ਮੌਤ ਦੇ ਘਾਟ ਉਤਾਰਿਆ,...

ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੂੰ ਕੁੱਟ ਕੇ ਮੌਤ ਦੇ ਘਾਟ ਉਤਾਰਿਆ, ਦੋ ਗਿ੍ਰਫ਼ਤਾਰ

47
0


ਸੁਧਾਰ, 27 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ)- ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਤੇ 7 ਵਿਅਕਤੀਆਂ ਖਿਲਾਫ਼ ਥਾਣਾ ਸੁਧਾਰ ਵਿਖੇ ਮੁਕਦਮਾ ਦਰਜ ਕੀਤਾ ਗਿਆ। ਥਾਣਾ ਸੁਧਾਰ ਤੋਂ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਤਵਿੰਦਰ ਸਿੰਘ ਨਿਵਾਸੀ ਹਾਂਸ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ 25 ਮਈ ਨੂੰ ਮੈ ਸਮੇਤ ਆਪਣੇ ਭਰਾ ਰਾਜਵਿੰਦਰ ਸਿੰਘ ਉਰਫ ਰਾਜਨ, ਬਲਜੋਤ ਸਿੰਘ ਉਰਫ ਬੇਬੀ , ਸੰਦੀਪ ਸਿੰਘ ਉਰਫ ਖੇਮਾ ਵਾਸੀਆਨ ਹਾਂਸ ਕਲਾਂ ਹਰਮਨਦੀਪ ਸਿੰਘ ਉਰਫ ਕੰਪਿਊਟਰ ਵਾਸੀ ਹੇਰਾਂ ਅਤੇ ਪ੍ਰਭਜੋਤ ਸਿੰਘ ਵਾਸੀ ਪਿੰਡ ਛੱਜਾਵਾਲ ਅਤੇ ਬਿੱਲਾ ਵਾਸੀ ਸੁਧਾਰ ਮੋਟਰ ਸਾਈਕਲਾਂ ਤੇ ਸਵਾਰ ਹੋ ਕਿ ਪਿੰਡ ਹਾਂਸ ਕਲਾਂ ਮੌਜੂਦ ਸੀ। ਜਿਥੇ ਸਾਨੂੰ ਪਤਾ ਲੱਗਾ ਕਿ ਕਾਲੂ ਵਾਸੀ ਹੇਰਾਂ ਜੋ ਸਾਡਾ ਦੋਸਤ ਹੈ, ਨੂੰ ਮੈਗਲ ਸਿੰਘ ਵਾਸੀ ਰਾਜੋਆਣਾ ਕਲਾਂ ਨੇ ਕੁੱਟ ਮਾਰ ਕੀਤੀ ਹੈ। ਜਿਸ ਤੇ ਅਸੀਂ ਕਾਲੂ ਵਾਸੀ ਹੇਰਾਂ ਨੂੰ ਨਾਲ ਲੈ ਕਿ ਮੈਂਗਲ ਸਿੰਘ ਨਾਲ ਗੱਲਬਾਤ ਕਰਨ ਲਈ ਪਿੰਡ ਰਾਜੋਆਣਾ ਕਲਾਂ ਗਏ ਸੀ ਤਾਂ ਜਦੋ ਅਸੀਂ ਵਕਤ ਕਰੀਬ 9 ਵਜੇ ਰਾਤ ਅਸੀਂ ਪਿੰਡ ਰਾਜੋਆਣਾ ਕਲਾਂ ਮੈਂਗਲ ਸਿੰਘ ਦੇ ਘਰ ਨੇ ਨੇੜੇ ਪੁੱਜੇ ਤਾਂ ਗਲੀ ਵਿੱਚੋ ਸਵਰਾਜ ਟਰੈਕਟਰ ਜਿਸ ਨੂੰ ਮੈਂਗਲ ਸਿੰਘ ਚੱਲਾ ਰਿਹਾ ਸੀ ਤੇ ਟਰੈਕਟਰ ਪਿਛੇ ਹੱਲ ਪਾਏ ਹੋਏ ਸਨ ਅਤੇ ਤਿੰਨ ਮੋਟਰ ਸਾਈਕਲਾਂ ਤੇ ਜੱਸਾ, ਰਵੀ, ਟੀਟੂ , ਚਰਨਾ, ਅੰਮ੍ਰਿਤ ਵਾਸੀਅਨ ਪਿੰਡ ਰਾਜੋਆਣਾ ਕਲਾਂ ਅਤੇ ਮਾਟੋ ਵਾਸੀ ਹੇਰਾਂ ਹਥਿਆਰਾਂ ਸਮੇਤ ਆ ਗਏ। ਅਸੀਂ ਗੱਲ ਬਾਤ ਕਰਨ ਲਈ ਰਾਜਵਿੰਦਰ ਸਿੰਘ ਉਰਫ ਰਾਜਨ, ਬਲਜੋਤ ਸਿੰਘ ਉਰਫ ਬੋਬੀ, ਹਰਮਨਦੀਪ ਸਿੰਘ ਉਰਫ ਕੰਪਿਊਟਰ ਪ੍ਰਭਜੋਤ ਸਿੰਘ ਅਤੇ ਮੈਂ ਮੋਟਰ ਸਾਈਕਲਾਂ ਤੋਂ ਉੱਤਰ ਗਏ ਤਾਂ ਮੈਗਲ ਸਿੰਘ ਨੇ ਸਾਨੂੰ ਦੇਖ ਕੇ ਲਲਕਾਰਾ ਮਾਰਿਆ ਕਿ ਇਹ ਅੱਜ ਸੁੱਕੇ ਨਾ ਜਾਣ ਇਹਨਾ ਨੂੰ ਚੁੱਕ ਲਓ ਅਤੇ ਮੈਗਲ ਸਿੰਘ ਨੇ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਸਾਡੇ ਤੇ ਟਰੈਕਟਰ ਭੱਜਾ ਕੇ ਚੜਾਉਣ ਲੱਗਾ ਤਾਂ ਅਸੀ ਸਾਰੇ ਜਣੇ ਪੈਦਲ ਹੀ ਖੇਤਾਂ ਵੱਲ ਨੂੰ ਭੱਜ ਗਏ ਤੇ ਸਾਡੇ ਨਾਲ ਦੇ ਸਾਥੀ ਸੰਦੀਪ ਸਿੰਘ ਉਰਵ ਖੇਮਾ, ਬਿੱਲਾ ਵਾਸੀ ਸੁਧਾਰ, ਕਾਲੂ ਵਾਸੀ ਹੇਰਾਂ ਆਪਣੇ ਆਪਣੇ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਡਰਦੇ ਮਾਰੇ ਭੱਜ ਗਏ। ਸਾਨੂੰ ਭੱਜੇ ਜਾਦਿਆਂ ਨੂੰ ਮੈਗਲ ਸਿੰਘ ਜੱਸਾ, ਰਵੀ, ਟੀਟੂ, ਮਾਟੇ, ਚਰਨਾ, ਅੰਮ੍ਰਿਤ ਉਕਤਾਨ ਨੇ ਖੇਤਾਂ ਵਿੱਚ ਘੇਰ ਲਿਆ ਤਾ ਮਾਟੋ ਵਾਸੀ ਹੇਰਾਂ ਨੇ ਦਸਤੀ ਟੋਕੇ ਦਾ ਵਾਰ ਰਾਜਨ ਤੇ ਕੀਤਾ ਜੋ ਉਸ ਦੇ ਸਿਰ ਤੇ ਲੱਗਾ ਤੇ ਨਾਲ ਹੀ ਜੱਸਾ ਸਿੰਘ ਨੇ ਆਪਣੀ ਦਸਤੀ ਤੰਗਲੀ ਦਾ ਪੁੱਠਾ ਵਾਰ ਰਾਜਨ ਤੇ ਕੀਤਾ ਜੋ ਉਸ ਦੀ ਧੋਣ ਤੇ ਲੱਗਾ। ਜਿਸ ਨਾਲ ਰਾਜਨ ਜਮੀਨ ਤੇ ਡਿੱਗ ਗਿਆ ਤੇ ਨਾਲ ਹੀ ਬਲਜੋਤ ਸਿੰਘ ਉਰਫ ਬੋਬੀ ਤੇ ਟੀਟੂ ਪੁੱਤਰ ਜਗਰੂਪ ਸਿੰਘ ਨੇ ਦਸਤੀ ਟੋਕੇ ਦਾ ਪੁੱਠਾ ਵਾਰ ਕੀਤਾ ਜੋ ਵੀ ਜਮੀਨ ਤੇ ਡਿੱਗ ਗਿਆ। ਉਸ ਦੇ ਡਿੱਗੇ ਪਏ ਦੇ ਚਰਨੇ ਅਤੇ ਰਵੀ ਨੇ ਦਸਤੀ ਹਥਿਆਰਾਂ ਨਾਲ ਸੱਟਾ ਮਾਰੀਆ ਅਤੇ ਕੁੱਟ ਮਾਰ ਕੀਤੀ ਅਤੇ ਮੇਰੇ ਵੱਲ ਨੂੰ ਮੈਗਲ ਸਿੰਘ ਟਰੈਕਟਰ ਲੈ ਕਿ ਆਇਆਂ ਤਾਂ ਮੈਂ ਸਮੇਤ ਹਰਮਨਦੀਪ ਸਿੰਘ ਉਰਫ ਕੰਪਿਊਟਰ ਅਤੇ ਪ੍ਰਭਜੋਤ ਸਿੰਘ ਮੌਕਾ ਤੋ ਭੱਜ ਕੇ ਆਪਣੇ ਆਪਣੇ ਘਰਾਂ ਨੂੰ ਆ ਗਏ। ਪਰ ਮੇਰਾ ਭਰਾ ਰਾਜਵਿੰਦਰ ਸਿੰਘ ਉਰਵ ਰਾਜਨ ਰਾਤ ਘਰ ਨਹੀਂ ਆਇਆ। ਜਿਸ ਦਾ ਅਸੀਂ ਆਪਣੇ ਦੋਸਤਾਂ ਨੂੰ ਫੋਨ ਕਰਕੇ ਪਤਾ ਕਰਦੇ ਰਹੇ ਪਰ ਸਾਨੂੰ ਉਸ ਦਾ ਕੋਈ ਪਤਾ ਨਹੀ ਲੱਗਾ। ਉਸਤੋਂ ਬਾਅਦ ਮੈਨੂੰ ਹਰਮਨਦੀਪ ਸਿੰਘ ਉਰਫ ਕੰਪਿਊਟਰ ਨੇ ਦੱਸਿਆ ਕਿ ਬਲਮੀਤ ਸਿੰਘ ਉਰਫ ਬੱਲੂ ਵਾਸੀ ਰਾਜੋਆਣਾ ਕਲਾਂ ਦਾ ਫੋਨ ਆਇਆ ਸੀ ਕਿ ਰਾਜਨ ਦੀ ਲਾਸ ਪਿੰਡ ਰਾਜੋਆਣਾ ਕਲਾਂ ਦੇ ਖੇਤਾਂ ਵਿੱਚ ਨੇੜੇ ਹੱਡਾ ਰੋੜੀ ਕੋਲ ਪਈ ਹੈ। ਜਿਸ ਤੇ ਮੈਂ ਆਪਣੇ ਰਿਸਤੇਦਾਰਾਂ ਅਤੇ ਦੋਸਤਾਂ ਨੂੰ ਲੈ ਕਿ ਪਿੰਡ ਰਾਜੋਆਣਾ ਕਲਾਂ ਮੌਕਾ ਪੁੱਜਾ ਜਿਥੇ ਮੇਰੇ ਭਰਾ ਰਾਜਨ ਦੀ ਲਾਸ਼ ਪਈ ਸੀ। ਜਿਸ ਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆ ਸਨ। ਮੇਰੇ ਭਰਾ ਦਾ ਕਤਲ ਮੈਂਗਲ, ਜੱਸਾ, ਰਵੀ, ਟੀਟੂ, ਮਾਟੋ, ਚਰਨਾ, ਅੰਮ੍ਰਿਤ ਉੱਕਤਾਨ ਵੱਲੋਂ ਉਸ ਦੀ ਕੁੱਟ ਕੇ ਮਾਰ ਦਿਤਾ। ਇਸ ਸੰਬੰਧੀ ਮੁਕਦਮਾ ਦਰਜ ਕਰਕੇ ਇਨ੍ਹਾਂ ਵਿੱਚੋਂ ਦੋ ਗੁਰਦੀਪ ਸਿੰਘ ਅਤੇ ਗੁਰਚਰਨ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾਂ ਸਮਾਂ ਰਾਜਨ ਦੇ ਕਾਤਲਾਂ ਨੂੰ ਗਿ੍ਫਤਾਰ ਨਹੀਂ ਕੀਤਾ ਜਾਂਦਾ ਉਨ੍ਹਾਂ ਸਮਾਂ ਉਹ ਉਸਦਾ ਅੰਤਿਮ ਸੰਸਕਾਰ ਨਹੀਂ ਕਰਨਗੇ।

LEAVE A REPLY

Please enter your comment!
Please enter your name here