…..
ਜਗਰਾਓਂ, 1 ਜੂਨ ( ਰਾਜੇਸ਼ ਜੈਨ )-ਸ਼ਨੀਵਾਰ ਨੂੰ ਹੋਈਆਂ ਲੋਕ ਸਭਾ ਚੋਣਾਂ ਦੇ ਮਤਦਾਨ ਦੌਰਾਨ ਜਗਰਾਓਂ ਦੇ ਵਾਰਡ ਨੰਬਰ 16 ਵਿਚ ਸਥਿਤੀ ਉਸ ਸਮੇਂ ਦਿਲਚਸਪ ਹੋ ਗਈ ਜਦੋਂ ਆਪਣੀ ਵੋਟ ਪਾਉਣ ਆਈ ਮਹਿਲਾ ਨੇ ਆਪਣਾ ਵੋਟਰ ਕਾਰਡ ਉਥੇ ਬੈਠੇ ਪ੍ਰੋਜਾਇਡਿੰਗ ਅਫਸਰ ਅੱਗੇ ਕੀਤਾ ਤਾਂ ਉਸਨੂੰ ਅੱਗੋਂ ਜਵਾਬ ਮਿਲਿਆ ਕਿ ਤੁਹਾਡੀ ਵੋਟ ਤਾਂ ਪਹਿਲਾਂ ਹੀ ਪੈ ਚੁੱਕੀ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 16 ਦੇ ਪੋਲਿੰਗ ਬੂਥ ਨੰਬਰ 106 ਵਿੱਚ ਸਨੇਰ ਸਮੇਂ ਸੁਖਵਿੰਦਰ ਕੌਰ ਆਪਣੀ ਵੋਟ ਪਾਉਣ ਲਈ ਪਹੁੰਚੀ ਤਾਂ ਉਸਨੂੰ ਕਿਹਾ ਗਿਆ ਕਿ ਤੁਹਾਡੀ ਵੋਟ ਦੀ ਥਾਂ ਤੇ ਤਾਂ ਕੋਈ ਚਮਕੌਰ ਸਿੰਘ ਨਾਂ ਦਾ ਵਿਅਕਤੀ ਨੇ ਆਪਣੀ ਵੋਟ ਪਾ ਗਿਆ। ਜਦੋਂ ਸੁਖਵਿੰਦਰ ਕੌਰ ਵਲੋਂ ਉਸਦੀ ਥਾਂ ਕੋਈ ਹੋਰ ਵਿਅਕਤੀ ਵੋਟ ਕਿਵੇਂ ਪਾ ਗਿਆ ਅਤੇ ਕੀ ਪ੍ਰੋਜਾਇਡਿੰਗ ਅਫਸਰ ਵਲੋਂ ਨਾਮ ਅਤੇ ਫੋਟੋ ਨਹੀਂ ਦੇਖੀ ਗਈ ਤਾਂ ਉਸਦਾ ਜਵਾਬ ਪੋਲਿੰਗ ਅਫ਼ਸਰ ਨਹੀਂ ਦੇ ਸਕੇ। ਮੌਕੇ ਤੇ ਸੁਖਵਿੰਦਰ ਕੌਰ ਨੇ ਲੋਕ ਸਭਾ ਚੋਣਾਂ ਵਿੱਚ ਵੋਟ ਨਾ ਪਾਉਣ ’ਤੇ ਗੁੱਸਾ ਜ਼ਾਹਰ ਕੀਤਾ। ਇਸ ਸੰਬਧੀ ਐਸਡੀਐਮ ਗੁਰਵੀਰ ਸਿੰਘ ਕੋਹਲੀ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹੰ ਕਿਹਾ ਕਿ ਇਹ ਕਿਸ ਤਰ੍ਹਾਂ ਹੋਇਆ ਇਸਦੀ ਜਾਂਚ ਕਰਵਾਈ ਜਾਵੇਗੀ।