Home Uncategorized ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ, ਦੋਸਤਾਂ ਨੇ ਹੀ ਲਗਾਈ ਦੋਸਤ ਨੂੰ ਅੱਗ

ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ, ਦੋਸਤਾਂ ਨੇ ਹੀ ਲਗਾਈ ਦੋਸਤ ਨੂੰ ਅੱਗ

79
0


ਜਗਰਾਓਂ, 6 ਜੂਨ ( ਰਾਜੇਸ ਜੈਨ-ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਓਂ ਦੇ ਮੁਹੱਲਾ ਰਾਣੀ ਵਾਲਾ ਖੂਹ ਦੇ ਨਜ਼ਦੀਕ 7 ਨੰਬਰ ਚੁੰਗੀ ਤੇ ਮੰਗਲਵਾਰ ਰਾਤ ਸਮੇਂ ਹੋਈ ਲੂੰ ਕੰਡੇ ੍ਰਖੜੇ ਕਰਨ ਵਾਲੀ ਘਟਨਾ ਸਾਹਮਣੇ ਆਈ। ਜਿਸਨੂੰ ਦੇਖ ਕੇ ਹਰ ਇਕ ਦੀ ਰੂਹ ਕੰਬ ਉਠਦੀ ਹੈ। ਇਸ ਘਟਨਾ ਵਿਚ ਚੁੰਗੀ ਨੰਬਰ 7 ਦੇ ਨਜ਼ਦੀਕ ਨੂੰ 6-7 ਦੋਸਤਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਇਕ ਦੋਸਤ ’ਤੇ ਪੈਟਰੋਲ ਛਿੜਕ ਕੇ ਉਸਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ। ਜੋ ਕਿ ਹੁਣ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਰਾਤ ਸਮੇਂ ਇਲਾਕੇ ਦੇ ਕੁਝ ਲੜਕੇ ਚੁੰਗੀ ਨੰਬਰ 7 ਵਿਖੇ ਦੁੱਧ ਦੀ ਡੇਅਰੀ ਦੇ ਸਾਹਮਣੇ ਬੈਠੇ ਸਨ। ਜੋ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਕਰਨ ਲੱਗੇ। ਜਿਸ ਵਿੱਚ ਉਹ ਰਾਹੁਲ ਨਾਮ ਦੇ ਲੜਕੇ ਨਾਲ ਕਾਫੀ ਬਹਿਸ ਕਰ ਪਹੇ ਸਨ। ਥੋੜ੍ਹੀ ਦੇਰ ਬਾਅਦ ਹੀ ਰਾਹੁਲ ਦੇ ਇਕ ਦੋਸਤ, ਜਿਸ ਕੋਲ ਪਹਿਲਾਂ ਹੀ ਪੈਟਰੋਲ ਸੀ, ਨੇ ਉਸ ’ਤੇ ਪੈਟਰੋਲ ਛਿੜਕ ਦਿੱਤਾ ਅਤੇ ਬਾਕੀ ਦੋਸਤਾਂ ਨੇ ਉਸ ਨੂੰ ਪਿੱਛੇ ਤੋਂ ਪਕੜ ਲਿਆ ਅਤੇ ਉਨ੍ਹਾਂ ਵਿਚੋਂ ਇਕ ਲੜਕੇ ਨੇ ਪਹਿਲਾਂ ਰਾਹੁਲ ਤੇ ਪੈਟਰੋਲ ਛਿੜਕਿਆ ਅਤੇ ਨਾਲ ਹੀ ਅੱਗ ਲਗਾ ਦਿਤੀ। ਦੇਖਦੇ ਹੀ ਦੇਖਦੇ ਰਾਹੁਲ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ। ਉਸਨੂੰ ਅੱਗ ਲਗਾਉਣ ਤੋਂ ਬਾਅਦ ਸਾਰੇ ਲੜਕੇ ਮੌਕੇ ਤੋਂ ਫਰਾਰ ਹੋ ਗਏ। ਰਾਹੁਲ ਨੂੰ ਪਹਿਲਾਂ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਰਾਹੁਲ ਦੇ ਦੋਸਤ ਉਸ ਨੂੰ ਫੜ ਕੇ ਅੱਗ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇਲਾਕੇ ’ਤ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।