Home Punjab ਨਾਂ ਮੈਂ ਕੋਈ ਝੂਠ ਬੋਲਿਆ..?

ਨਾਂ ਮੈਂ ਕੋਈ ਝੂਠ ਬੋਲਿਆ..?

29
0


ਨੀਟ ਯੂਜੀ ਪੇਪਰ ਲੀਕ ਮਾਮਲੇ ਦੇਸ਼ ਦੇ ਮੱਥੇ ਤੇ ਵੱਡਾ ਕਲੰਕ
ਦੇਸ਼ ’ਚ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਪ੍ਰੋਫੈਸ਼ਨਲ ਕੋਰਸਾਂ ’ਚ ਦਾਖਲਾ ਲੈਣ ਲਈ ਸਾਡੇ ਹੋਣਹਾਰ ਬੱਚੇ ਨੀਟ, ਯੂਜੀ ਵਰਗੀਆਂ ਪ੍ਰੀਖਿਆਵਾਂ ਵੱਲ ਨੂੰ ਤੁਰਦੇ ਹਨ। ਉਸ ਵਿਚੋਂ ਚੰਗੇ ਅੰਕ ਹਾਸਿਲ ਕਰਨ ਲਈ ਬੱਚੇ ਦਿਨ ਰਾਤ ਇਕ ਕਰਕੇ ਸਖਤ ਮਿਹਨਤ ਕਰਦੇ ਹਨ ਪਰ ਅਕਸਰ ਹੀ ਅਜਿਹੇ ਉੱਚ ਪੱਧਰ ਦੇ ਟੈਸਟਾਂ ਵਿਚ ਪੇਪਰ ਲੀਕ ਹੋਣ ਵਰਗੀਆਂ ਗੱਲਾਂ ਸਾਹਮਣੇ ਆਉਣ ਲੱਗ ਪਈਆਂ ਹਨ। ਜਿਸ ਨਾਲ ਹੋਣਹਾਰ ਬੱਚਿਆਂ ਦਾ ਭਵਿੱਖ ਸੁਨਿਹਰੀ ਦੌਰ ਵਿਚ ਜਾਣ ਤੋਂ ਪਹਿਲਾਂ ਹੀ ਹਨੇਰੇ ਵਿਚ ਚਲਾ ਜਾਂਦਾ ਹੈ। ਬਹੁਤੇ ਬੱਚੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਡਿਪਰੈਸ਼ਨ ਵਿਚ ਚਲੇ ਜਾਂਦੇ ਹਨ। ਜਿਸ ਕਾਰਨ ਸਰਕਾਰ ਅਤੇ ਸੰਬੰਧਤ ਵਿਭਾਗ ਸ਼ੱਕ ਦੇ ਦਾਇਰੇ ਵਿਚ ਆਉਂਦੇ ਹਨ। ਇਹ ਪ੍ਰਖਿਆਵਾਂ ਦੇਸ਼ ਲਈ ਡਾਕਟਰ ਅਤੇ ਹੋਰ ਉੱਚ ਅਧਿਕਾਰੀ ਪੈਦਾ ਕਰਦੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਸਿਰਫ ਕਰੀਮ ਵਿਦਿਆਰਥੀ ਹੀ ਬੈਠਣ ਦੇ ਯੋਗ ਹੁੰਦੇ ਹਨ। ਇਥੇ ਤੱਕ ਪਹੁੰਚਣ ਲਈ ਵਿਦਿਆਰਥੀਆਂ ਨੂੰ ਕਈ ਸਾਲਾਂ ਤੱਕ ਦਿਨ ਰਾਤ ਪੜ੍ਹਾਈ ਕਰਨੀ ਪੈਂਦੀ ਹੈ। ਅਜਿਹੇ ਇਮਤਿਹਾਨਾਂ ਵਿੱਚ ਭਾਗ ਲੈਣ ਲਈ ਦਿਨ ਰਾਤ ਇਕ ਕਰਕੇ ਕੀਤੀ ਗਈ ਸਖਤ ਮਿਹਨਤ ਕਰਨ ਵਾਲੇ ਹੀ ਪ੍ਰੀਖਿਆ ਵਿੱਚ ਭਾਗ ਲੈਣ ਦੇ ਯੋਗ ਹੁੰਦੇ ਹਨ। ਬਿਹਾਰ ਦੇ ਪਟਨਾ, ਗੁਜਰਾਤ ਦੇ ਗੋਧਰਾ ਅਤੇ ਹਰਿਆਣਾ ਦੇ ਝੱਜਰ ਨਿਖੇ ਇਕ ਤੋਂ ਬਾਅਦ ਇਕ ਨੀਟ ਯੂਜੀ ਵਿਚ ਗੜਬੜੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੇ ਸਮੁੱਚੇ ਦੇਸ਼ ਵਿਚ Çੰਤਾ ਦੀ ਲਕੀਰਾਂ ਨਜ਼ਕ ਆ ਰਹੀਆਂ ਹਨ। ਇਸ ਤਰ੍ਹਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਕਾਰਨ ਕਿਵੇਂ ਕੋਈ ਦਿਨ ਰਾਤ ਇਕ ਕਰਕੇ ਕੀਤੀ ਗਈ ਮਿਹਨਤ ਅਤੇ ਉਨ੍ਹਾਂ ਬੱਚਿਆਾਂ ਦੇ ਮਾਂ ਬਾਪ ਦੀ ਆਪਣੇ ਬੱਚਿਆਂ ਦੇ ਨਾਲ ਕੀਤੀ ਗਈ ਤਪਸਿਆ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ। ਹੁਣ ਇੰਨਾਂ ਪ੍ਰੀਖਿਆਵਾਂ ਨੂੰ ਲੈ ਕੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਅਤੇ ਵਿਦਿਆਰਥੀ ਲਗਾਤਾਰ ਇਸਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ। ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਇਕ ਵਾਰ ਫਿਰ ਜਿਥੇ ਵਿਭਾਗ ਦੀ ਕਾਰਗੁਜਾਰੀ ਸ਼ੱਕ ਦੇ ਦਾਇਰੇ ਵਿਚ ਬੈ ਉਥੇ ਸਰਕਾਰ ਦੀ ਜਿੰਮੇਵਾਰੀ ਤੇ ਵੀ ਸਵਾਲ ਉੱਠ ਰਹੇ ਹਨ। ਇਸ ਵਾਰ ਨੈਸ਼ਨਲ ਟੈਸਟਿੰਗ ਏਜੰਸੀ ਐਨਡੀਏ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 1563 ਵਿਦਿਆਰਥੀਆਂ ਨੂੰ ਸਮੇਂ ਦੀ ਘਾਟ ਕਾਰਨ ਗ੍ਰੇਸ ਅੰਕ ਦਿੱਤੇ ਗਏ ਸਨ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ ਅਤੇ ਇਕ ਵਾਰ ਫਿਰ ਮੌਕਾ ਦਿੱਤਾ ਗਿਆ ਹੈ। ਹੁਣ ਇਹ ਵੱਡਾ ਸਵਾਲ ਹੈ ਕਿ ਨੀਟ ਵਿੱਚ ਗ੍ਰੇਸ ਅੰਕ ਕਿਵੇਂ ਦਿੱਤੇ ਗਏ ਅਤੇ ਇਸ ਦੇ ਪਿੱਛੇ ਕੀ ਯੋਜਨਾ ਸੀ ਅਤੇ ਕਿਸ ਦੇ ਕਹਿਣ ’ਤੇ ਅਜਿਹਾ ਕੀਤਾ ਗਿਆ। ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦੇਣ ਦਾ ਵਿਵਾਦ ਉਸ ਸਮੇਂ ਸਾਹਮਣੇ ਆਇਆ ਜਦੋਂ 4 ਜੂਨ ਨੂੰ ਨਤੀਜੇ ਐਲਾਨੇ ਜਾਣ ਦੇ ਨਾਲ ਹੀ ਵੱਡੀ ਗਿਣਤੀ ’ਚ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਸ ਵੱਡੀ ਧੋਖਾਧੜੀ ਦੀ ਜਾਂਚ ਲਈ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪਟਨਾ ’ਚ ਪ੍ਰੀਖਿਆ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਦੀ ਜਾਣਕਾਰੀ ਮਿਲੀ। ਇਸ ਮਾਮਲੇ ’ਚ 13 ਲੋਕਾਂ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਹੈ। ਜੋ ਦੇਸ਼ ਦੇ ਹੋਨਹਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਅਜਿਹਾ ਕੰਮ ਕਰਨ ਵਾਲੇ ਲੋਕ ਇਕ-ਦੋ ਨਹੀਂ ਹਨ ਪੂਰਾ ਗਿਰੋਹ ਇਸ ਵਿੱਚ ਕੰਮ ਕਰਦਾ ਹੈ, ਜਿਸ ਵਿਚ ਅਧਿਕਾਰੀਆਂ ਅਤੇ ਰਾਜਨੀਤਿਕ ਦਖਲ ਅੰਦਾਜੀ ਅਤੇ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਨਾਜ਼ੁਕ ਮਾਮਲੇ ਦੀ ਹੰਭੀਰਤਾ ਅਤੇ ਗਹਿਰਾਈ ਨਾਲ ਜਾਂਚ ਹੋਣੀ ਜਰੂਰੀ ਹੈ ਅਤੇ ਇਕ ਇਕ ਕਰਕੇ ਉਨ੍ਹਾਂ ਸਭ ਚਿਹਰਿਆਂ ਤੋਂ ਨਕਾਬ ਲਾਹੁਣਾ ਜਰੂਰੀ ਹੈ ਜੋ ਦੇਸ਼ ਦੇ ਹੋਣਹਾਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੇ ਸੁਪਨਿਆਂ ਤੇ ਪਾਣੀ ਫੇਰ ਰਹੇ ਹਨ। ਅਜਿਹੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਸ ਤਰ੍ਹਾਂ ਦੇ ਇਮਤਿਹਾਨ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ। ਵਿਦਿਆਰਥਈਆਂ ਨੂੰ ਕਿਵੇਂ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ, ਇਸਦੀ ਕੋਈ ਸਮਝ ਨਹੀਂ ਹੈ। ਜੇਕਰ ਕੋਈ ਇਮਤਿਹਾਨ ਦੇਣ ਤੋਂ ਬਾਅਦ ਕਹਿੰਦਾ ਹੈ ਕਿ ਤੁਹਾਡਾ ਇਮਤਿਹਾਨ ਸਹੀ ਢੰਗ ਨਾਲ ਨਹੀਂ ਹੋਇਆ ਅਤੇ ਤੁਸੀਂ ਇਸਨੂੰ ਦੁਬਾਰਾ ਦਿਓ ਤਾਂ ਇਹ ਉਸ ਵਿਦਿਆਰਥੀ ਨੂੰ ਹੀ ਪੁੱਛਿਆ ਜਾ ਸਕਦਾ ਹੈ ਕਿ ਉਸਤੇ ਕੀ ਬੀਤਦੀ ਹੈ। ਇਹ ਵਿਦਿਆਰਥੀ ਲਈ ਬਹੁਤ ਵੱਡਾ ਨੁਕਸਾਨ ਹੈ। ਪੇਪਰ ਲੀਕ ਕਰਨ ਦਾ ਕਾਰੋਬਾਰ ਚਲਾਉਣ ਵਾਲਾ ਕੋਈ ਵੀ ਵਿਅਕਤੀ ਆਪਣਾ ਕੰਮ ਕਰਕੇ ਪੈਸੇ ਉੱਪਰ ਤੋਂ ਹੇਠਾਂ ਤੱਕ ਵੰਡ ਲੈਂਦਾ ਹੈ ਪਰ ਇਸ ਦੌਰਾਨ ਪ੍ਰੀਖਿਆਰਥੀਆਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਉਹ ਨਹੀ ਜਾਣਦੇ। ਕੇਂਦਰ ਸਰਕਾਰ ਵਲੋਂ ਆਪਣੀ ਪਿਛਲੀ ਟਰਮ ਵਿਚ ਪੇਪਰ ਲੀਕ ਮਾਮਲੇ ’ਚ ਸਖ਼ਤ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਹੁਣ ਜਦੋਂ ਕੇਂਦਰ ’ਚ ਮੋਦੀ ਸਰਕਾਰ ਮੁੜ ਸੱਤਾ ’ਚ ਹੈ ਤਾਂ ਸਭ ਤੋਂ ਪਹਿਲਾਂ ਇਸ ਮਾਮਲੇ ’ਚ ਸਖ਼ਤ ਕਾਰਵਾਈ ਕਰਨ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਪੇਪਰ ਲੀਕ ਦੇ ਕੇਸਾਂ ਵਿੱਚ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਦੇਸ਼ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਮੋਸ਼ੀ ਅਤੇ ਤਸ਼ੱਦਦ ਦਾ ਸ਼ਿਕਾਰ ਨਾ ਹੋਣਾ ਪਵੇ ਅਤੇ ਉਹ ਜਿਸ ਮੁਕਾਮ ’ਤੇ ਪਹੁੰਚਣਾ ਚਾਹੁੰਦੇ ਹਨ, ਉਸ ’ਤੇ ਪਹੁੰਚ ਸਕਣ।
ਹਰਵਿੰਦਰ ਸਿੰਘ ਸੱਗੂ।
98723-27899