Home Protest ਵਿਧਾਇਕ ਮਾਣੂਕੇ ਦੇ ਘਰ ਅੱਗੇ ਤਿੰਨ ਦਿਨਾਂ ਧਰਨਾ ਪ੍ਰਦਰਸ਼ਨ ਸ਼ੁਰੂ

ਵਿਧਾਇਕ ਮਾਣੂਕੇ ਦੇ ਘਰ ਅੱਗੇ ਤਿੰਨ ਦਿਨਾਂ ਧਰਨਾ ਪ੍ਰਦਰਸ਼ਨ ਸ਼ੁਰੂ

41
0


ਜਗਰਾਓਂ, 11 ਸਤੰਬਰ ( ਭਗਵਾਨ ਭੰਗੂ, ਜਗਰੂਪ ਸੋਹੀ)-ਐਸ ਕੇ ਐਮ ਵੱਲੋਂ ਉਲੀਕੇ ਪਰੋਗਰਾਮ ਅਨੁਸਾਰ ਜਗਰਾਉਂ ਹਲਕਾ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਜਗਰਾਉਂ ਸਥਿਰ ਦਫਤਰ ਸਾਮ੍ਹਣੇ ਤਿੰਨ ਰੋਜਾ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਗਿਆ। ਮੰਗ ਕੀਤੀ ਗਈ ਕਿ ਕੇਂਦਰ ਤੇ ਸੂਬਾ ਸਰਕਾਰਾਂ ਹੜਾਂ ਦੌਰਾਨ ਹੋਏ ਜਾਨੀ ਤੇ ਮਾਲੀ ਨੁਕਸਾਨ ਦੀ ਪੂਰੀ ਭਰਪਾਈ ਕਰਨ, ਅੱਗੇ ਤੋਂ ਅਜਿਹਾ ਨੁਕਸਾਨ ਨਾ ਹੋਵੇ ਮਾਹਿਰਾਂ ਦੇ ਸੁਝਾਅ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਇਕੱਠ ਨੂੰ ਸੰਬੋਧਨ ਕਰਦਿਆਂ ਹਾਜ਼ਰ ਜੱਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੜਾਂ ਤੇ ਸੋਕੇ ਨਾਲ ਹਰ ਸਾਲ ਨੁਕਸਾਨ ਹੁੰਦਾ ਹੈ, 75 ਸਾਲ ਬੀਤ ਜਾਣ ਦੇ ਬਾਵਜੂਦ ਇਸ ਸਮੱਸਿਆ ਦਾ ਬਣਦਾ ਹੱਲ ਨਹੀਂ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਇਸ ਵਾਰੀ ਜੋ ਹੜਾਂ ਨਾਲ ਨੁਕਸਾਨ ਹੋਇਆ ਹੈ ਇਸ ਨੂੰ ਕੁਦਰਤੀ ਕਰੋਪੀ ਕਹਿਣਾ ਠੀਕ ਨਹੀਂ, ਕੁਦਰਤੀ ਥੱਪੜ ਕਿਹਾ ਜਾ ਸਕਦਾ ਹੈ।
ਇਸ ਵਾਰੀ ਜੋ ਨੁਕਸਾਨ ਹੋਇਆ ਹੈ, ਇਸ ਦਾ ਕਾਰਣ ਹਿਮਾਚਲ ਪ੍ਰਦੇਸ਼ ਵਿੱਚੋਂ ਇੱਕ ਦਮ ਪਾਣੀ ਦਾ ਡਿੱਗਣਾ ਹੈ। ਇਸ ਠੇਕੇਦਾਰਾਂ ਵੱਲੋਂ ਦਰੱਖਤਾਂ ਦੀ ਗੈਰਕਾਨੂੰਨੀ ਕਟਾਈ, ਅਣਅਧਿਕਾਰਤ ਵਿਕਾਸ ਦੇ ਨਾਮ ਹੇਠ ਉਸਾਰੀਆਂ, ਪਾਣੀ ਦੇ ਵਹਿਣ ਵਿੱਚ ਰਸੂਖ ਦਾਰਾ ਵੱਲੋਂ ਕਬਜ਼ੇ ਕਰਕੇ ਰੁਕਾਵਟਾਂ ਕੀਤੀਆਂ ਹੋਣਾ ਹੈ।
ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਤਰਲੋਚਨ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਦੋਆਬਾ ਜਸਪ੍ਰੀਤ ਸਿੰਘ ਢੱਟ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇੰਦਰਜੀਤ ਸਿੰਘ ਜਗਰਾਉਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਹਰਦੇਵ ਸਿੰਘ ਸੰਧੂ, ਕੁੱਲ ਹਿੰਦ ਕਿਸਾਨ ਸਭਾ ਵੱਲੋਂ ਜਸਬੀਰ ਸਿੰਘ ਝੱਜ ਜਮਹੂਰੀ ਕਿਸਾਨ ਸਭਾ ਪੰਜਾਬ ਰਘਬੀਰ ਸਿੰਘ ਬੈਨੀਪਾਲ ਪੰਜਾਬ ਕਿਸਾਨ ਯੂਨੀਅਨ ਜਸਵਿੰਦਰ ਸਿੰਘ ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ ਵੱਲੋਂ ਜਸਦੇਵ ਸਿੰਘ ਲਲਤੋਂ ਆਲ ਇੰਡੀਆ ਕਿਸਾਨ ਸਭਾ ਦੇ ਮੁਖਤਿਆਰ ਸਿੰਘ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here