Home Uncategorized ਦੋ ਨੌਜਵਾਨਾਂ ਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ, ਲੱਤ ਤੇ ਬਾਂਹ ’ਚ ਲੱਗੀਆਂ...

ਦੋ ਨੌਜਵਾਨਾਂ ਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ, ਲੱਤ ਤੇ ਬਾਂਹ ’ਚ ਲੱਗੀਆਂ ਗੋਲ਼ੀਆਂ

37
0


ਫਰੀਦਕੋਟ, 19 ਜੂਨ (ਭਗਵਾਨ ਭੰਗੂ) : ਲੁੱਟ-ਖੋਹ ਅਤੇ ਫਿਰੌਤੀ ਦੇ ਮਾਮਲਿਆਂ ‘ਚ ਸ਼ਾਮਲ ਦੋ ਲੋੜੀਂਦੇ ਮੁਲਜ਼ਮਾਂ ਵਿਚਾਲੇ ਬੁੱਧਵਾਰ ਦੁਪਹਿਰ ਉਸ ਸਮੇਂ ਮੁਕਾਬਲਾ ਹੋਇਆ ਜਦੋਂ ਸੀਆਈ ਏ ਸਟਾਫ ਫਰੀਦਕੋਟ ਦੇ ਇੰਚਾਰਜ ਹਰਬੰਸ ਸਿੰਘ ਵੱਲੋਂ ਸੂਚਨਾ ਦੇ ਆਧਾਰ ‘ਤੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਗਈ ਸੀ। ਇਸ ਮੁਕਾਬਲੇ ਵਿੱਚ ਦੋਵੇਂ ਮੁਲਜ਼ਮਾਂ ਦੀ ਲੱਤ ਅਤੇ ਬਾਂਹ ਵਿੱਚ ਗੋਲ਼ੀ ਲੱਗ ਗਈ ਅਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਬੁੱਧਵਾਰ ਦੁਪਹਿਰ ਨੂੰ ਕੋਟਕਪੂਰਾ-ਜੈਤੋ ਰੋਡ ‘ਤੇ ਢੈਪਈ ਨਹਿਰ ਦੇ ਪੁਲ਼ ਨੇੜੇ ਪੁਲਿਸ ਨੂੰ ਦੋ ਸ਼ੱਕੀ ਵਿਅਕਤੀਆਂ ਦੀ ਮੌਜ਼ੂਦਗੀ ਦੀ ਸੂਚਨਾ ਮਿਲੀ ਸੀ ਜਿਸ ਕਾਰਨ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਪੁਲਿਸ ਟੀਮ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਨ ਲਈ ਪੁੱਜੀ।ਦੂਜੇ ਪਾਸੇ ਪੁਲਿਸ ਨੂੰ ਦੇਖ ਕੇ ਢੈਪਈ ਨਹਿਰ ਦੇ ਪੁਲ਼ ਨੇੜੇ ਲੁਕੇ ਦੋ ਵਿਅਕਤੀਆਂ ਨੇ ਪੁਲਿਸ ’ਤੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਪੁਲਿਸ ਵੱਲੋਂ ਕੀਤੀ ਜਵਾਬੀ ਗੋਲ਼ੀਬਾਰੀ ਵਿੱਚ ਦੋਵੇਂ ਮੁਲਜ਼ਮਾਂ ਨੂੰ ਗੋਲ਼ੀ ਮਾਰ ਦਿੱਤੀ ਗਈ। ਇਸ ਮੁਕਾਬਲੇ ਦੌਰਾਨ ਪਰਮਿੰਦਰ ਸਿੰਘ ਚਿੜੀ ਦੀ ਬਾਂਹ ਤੇ ਹੈਪੀ ਦੀ ਲੱਤ ਵਿੱਚ ਗੋਲ਼ੀ ਲੱਗੀ। ਬਾਅਦ ‘ਚ ਦੋਵਾਂ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਰਮਿੰਦਰ ਚਿੜੀ ਅਤੇ ਉਸ ਦੇ ਚਚੇਰੇ ਭਰਾ ਹੈਪੀ ਵਜੋਂ ਹੋਈ ਹੈ।ਜ਼ਿਕਰਯੋਗ ਹੈ ਕਿ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਉਨ੍ਹਾਂ ਕੋਲੋਂ ਤਿੰਨ 32 ਬੋਰ ਆਟੋਮੈਟਿਕ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ ਸਨ। ਇਸ ਸਬੰਧੀ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਇਨ੍ਹਾਂ ਵਿਅਕਤੀਆਂ ਬਾਰੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਇਹੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ 24 ਮਈ ਨੂੰ ਉਕਤ ਮੁਲਜ਼ਮਾਂ ਨੇ ਕੋਟਕਪੂਰਾ ਵਿੱਚ ਅਬੋਹਰ ਦੇ ਰਹਿਣ ਵਾਲੇ ਇੱਕ ਵਪਾਰੀ ਦੀ ਕਾਰ ’ਤੇ ਫਾਇਰਿੰਗ ਕੀਤੀ ਸੀ। ਜਿਸ ਤੋਂ ਬਾਅਦ ਉਹ ਪੁਲਿਸ ਦੇ ਰਾਡਾਰ ‘ਤੇ ਸੀ। ਇਨ੍ਹਾਂ ਵਿੱਚੋਂ ਹੈਪੀ ਖ਼ਿਲਾਫ਼ ਪਹਿਲਾਂ ਹੀ ਪੰਜ ਕੇਸ ਦਰਜ ਹਨ। ਜਦੋਂਕਿ ਪਰਮਿੰਦਰ ਸਿੰਘ ਚਿੜੀ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ।