ਜਗਰਾਓਂ, 19 ਜੂਨ ( ਹਰਪ੍ਰੀਤ ਸਿੰਘ ਸੱਗੂ)-ਲਾਇਨ ਕਲੱਬ ਜਗਰਾਓਂ ਮੇਨ ਨੂੰ ਸਿਵਲ ਹਸਪਤਾਲ਼ ਜਗਰਾਓਂ ਵਲੋ ਇਕ ਮੰਗ ਆਈ ਸੀ ਕਿ ਹਸਪਤਾਲ਼ ਵਿੱਚ ਮਰੀਜ਼ਾ ਲਈ ਬੇਡ ਸੀਟਾਂ ਦੀ ਬਹੁਤ ਲੋੜ ਹੈ, ਬੇਡ ਸ਼ੀਟਾਂ ਦੀ ਕਮੀਂ ਕਾਰਨ ਮਰੀਜ਼ ਕਾਫੀ ਪ੍ਰੇਸ਼ਾਨ ਹੁੰਦੇ ਹਨ। ਉਹਨਾਂ ਦੀ ਜਰੂਰਤ ਨੂੰ ਸਮਝਿਆ ਹੋਇਆ ਲਾਇਨ ਕਲੱਬ ਜਗਰਾਓਂ ਮੇਨ ਵਲੋ ਅੱਜ ਹਸਪਤਾਲ਼ ਨੂੰ 50 ਪੀਸ ਬੇਡ ਸੀਟਾਂ ਭੇਟ ਕੀਤੀਆਂ ਗਈਆਂ। ਜਿਕਰਯੋਗ ਹੈ ਕੇ ਇਸ ਕਲੱਬ ਵੱਲੋਂ ਪਹਿਲਾਂ ਵੀ ਹਸਪਤਾਲ਼ ਨੂੰ ਜਰੂਰੀ ਦਵਾਈਆਂ, ਬੇਡ ਸੀਟਾਂ, ਆਪ੍ਰੇਸ਼ਨ ਦੇ ਔਜ਼ਾਰ ਅਤੇ ਹੋਰ ਵੀ ਜ਼ਰੂਰਤ ਦਾ ਸਮਾਨ ਦਿੱਤਾ ਜਾਂਦਾ ਹੈ। ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾਕਟਰ ਹਰਜੀਤ ਸਿੰਘ ਕਲੱਬ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਹਰਪ੍ਰੀਤ ਸਿੰਘ ਸੱਗੂ, ਗੁਰਪ੍ਰੀਤ ਸਿੰਘ ਛੀਨਾ, ਰਾਜਿੰਦਰ ਸਿੰਘ ਢਿੱਲੋ, ਸ਼ਰਨਦੀਪ ਸਿੰਘ ਬੈਨੀਪਾਲ, ਹਰਮਿੰਦਰ ਸਿੰਘ, ਪਰਮਵੀਰ ਸਿੰਘ ਗਿੱਲ, ਅਮਰਜੀਤ ਸਿੰਘ ਸੋਨੂੰ, ਡਾਕਟਰ ਅਮਨਦੀਪ ਕੌਰ, ਡਾਕਟਰ ਸੰਗੀਨਾਂ ਗਰਗ, ਡਾਕਟਰ ਅਨੀਤਾ, ਡਾਕਟਰ ਗੁਰਪ੍ਰੀਤ ਸਿੰਘ ਅਤੇ ਬਲਜਿੰਦਰ ਕੁਮਾਰ ਹੈਪੀ ਹਾਜ਼ਿਰ ਸਨ।