Home crime STF ਫਾਜ਼ਿਲਕਾ ਨੇ ਕਰੋੜਾਂ ਰੁਪਏ ਦੀ ਆਈਸ ਡਰੱਗ ਸਣੇ ਨਸ਼ਾ ਤਸਕਰ ਫੜਿਆ

STF ਫਾਜ਼ਿਲਕਾ ਨੇ ਕਰੋੜਾਂ ਰੁਪਏ ਦੀ ਆਈਸ ਡਰੱਗ ਸਣੇ ਨਸ਼ਾ ਤਸਕਰ ਫੜਿਆ

22
0


ਫਾਜ਼ਿਲਕਾ (ਭੰਗੂ) ਲੋਕ ਸਭਾ ਚੋਣਾਂ ਨੂੰ ਦੇ ਮੱਦੇਨਜ਼ਰ ਰੱਖਦੇ ਹੋਏ ਚੋਣ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ‘ਚ ਚੌਕਸੀ ਵਧਾ ਰੱਖੀ ਹੈ। ਉਸ ਤਹਿਤ ਐਸਟੀਐਫ ਵੱਲੋਂ ਜਲਾਲਾਬਾਦ ‘ਚ 200 ਗ੍ਰਾਮ ਆਈਸ ਡਰੱਗ ਨਾਲ ਇਕ ਨਸ਼ਾ ਤਸਕਰ ਨੂੰ ਕੀਤਾ ਗਿਆ ਕਾਬੂ। ਜਾਣਕਾਰੀ ਮੁਤਾਬਿਕ ਪਿੰਡ ਘੂਲਾ ਥਾਣਾ, ਅਮੀਰ ਖਾਸ ਦਾ ਰਹਿਣ ਵਾਲਾ ਤੇ ਰਾਜਸਥਾਨ ਦੇ ਕੋਟਾ ਬੂੰਦੀ ‘ਚ ਨਾਈ ਦਾ ਕੰਮ ਕਰਦਾ ਨਸ਼ਾ ਤਸਕਰ ਐਸਟੀਐਫ ਵੱਲੋਂ ਕਾਬੂ ਕੀਤਾ ਗਿਆ ਜਿਸ ਤੋਂ 200 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਹੈ। ਐਸਟੀਐਫ ਦੇ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਇਲਾਕੇ ‘ਚ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹੈਰੋਇਨ ਦੇ ਨਾਲੋਂ ਆਈਸ ਡਰਗ ਕਿਤੇ ਜ਼ਿਆਦਾ ਮਹਿੰਗੀ ਤੇ ਘਾਤਕ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਕੀਮਤ ਕਰੋੜਾਂ ਰੁਪਏ ‘ਚ ਹੈ। ਨਸ਼ਾ ਤਸਕਰ ਨੂੰ ਅਦਾਲਤ ‘ਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here