ਫਾਜ਼ਿਲਕਾ (ਸੰਜੀਵ ਕੁਮਾਰ) ਪ੍ਰੇਮ ਸਬੰਧਾਂ ਦੇ ਚੱਲਦੇ 19 ਸਾਲਾ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਾਜ਼ਿਲਕਾ ਸਿਟੀ ਪੁਲਿਸ ਨੇ ਪੰਜ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ।ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਲੇਖਰਾਜ ਮੁਤਾਬਕ ਰਜਨੀ ਰਾਣੀ ਨੇ ਦੱਸਿਆ ਕਿ ਉਸਦਾ ਪੁੱਤਰ ਰਾਜਨ ਦੇ ਕਿਸੇ ਲੜਕੀ ਨਾਲ ਪ੍ਰੇਮ ਸੰਬੰਧ ਸਨ ਜਿਸ ਕਾਰਨ ਉਸ ਦੀ ਹੱਤਿਆ ਕੀਤੀ ਗਈ।
ਫਾਜ਼ਿਲਕਾ ਸਿਟੀ ਪੁਲਿਸ ਨੇ ਮ੍ਰਿਤਕ ਰਾਜਨ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਦੀਪਕ ਉਰਫ ਗੱਟੂ, ਸ਼ਿਵਾ, ਮਨੀਸ਼ਾ, ਸੰਜੇ ਖਿਲਾਫ਼ ਕੁੱਟਮਾਰ ਕਰ ਕੇ ਕਤਲ ਕਰਨ ਦਾ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਫਾਜ਼ਿਲਕਾ ਪੁਲਿਸ ਨੇ ਫਰੀਦਕੋਟ ਤੋਂ ਬਰਾਮਦ ਕਰ ਕੇ ਸਿਵਲ ਹਸਪਤਾਲ ਫਾਜ਼ਿਲਕਾ ਮੋਰਚਰੀ ‘ਚ ਰਖਵਾ ਦਿੱਤੀ ਗਈ ਹੈ।