ਜਗਰਾਓਂ, 8 ਅਪ੍ਰੈਲ ( ਰਾਜਨ ਜੈਨ)-ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਸ਼ਾਖਾ ਦਾ ਸਹੁੰ ਚੁੱਕ ਸਮਾਗਮ ਲਾਇਨ ਭਵਨ ਕੱਚਾ ਕਿੱਲਾ ਜਗਰਾਉਂ ਵਿਖੇ ਐਤਵਾਰ ਦੀ ਦੇਰ ਰਾਤ ਨੂੰ ਹੋਇਆ। ਇਸ ਸਹੁੰ ਚੁੱਕ ਸਮਾਗਮ ਦਾ ਮੁੱਖ ਮਹਿਮਾਨ ਰਾਜਿੰਦਰ ਪਾਲ ਬਾਂਸਲ ਲੁਧਿਆਣਾ ਤੇ ਸੰਜੀਵ ਸੂਦ ਅਤੇ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਜੋਤੀ ਜਗਾ ਕੇ ਸ਼ੁੱਭ ਆਰੰਭ ਕੀਤਾ।
ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਦੇ ਚੇਅਰਮੈਨ ਕੁਲਭੂਸ਼ਨ ਅਗਰਵਾਲ ਦੀ ਅਗਵਾਈ ਵਿੱਚ ਕਰਵਾਏ ਸਹੁੰ ਚੁੱਕ ਸਮਾਗਮ ਦਾ ਵੰਦੇ ਮਾਤਰਮ ਦੇ ਗੀਤ ਨਾਲ ਸ਼ੁਰੂ ਹੋਇਆ। ਸਮਾਗਮ ਵਿਚ ਤੀਸਰੀ ਵਾਰ ਪ੍ਰਧਾਨ ਬਣੇ ਸੁਖਦੇਵ ਗਰਗ, ਸੈਕਟਰੀ ਸ਼ਸ਼ੀ ਭੂਸ਼ਨ ਜੈਨ ਅਤੇ ਕੈਸ਼ੀਅਰ ਰਾਜੇਸ਼ ਕੁਮਾਰ ਲੂੰਬਾ ਨੂੰ ਜਿੱਥੇ ਉਹਨਾਂ ਦੇ ਅਹੁਦੇ ਦੀ ਜਿੱਥੇ ਮੁੱਖ ਮਹਿਮਾਨ ਰਾਜਿੰਦਰ ਪਾਲ ਬਾਂਸਲ ਲੁਧਿਆਣਾ ਨੇ ਸਹੁੰ ਚੁਕਾਈ ਉੱਥੇ ਨਵੇਂ ਬਣੇ ਮੈਂਬਰ ਵਿਪਨ ਕੁਮਾਰ ਨੂੰ ਪ੍ਰੀਸ਼ਦ ਦੀ ਮੈਂਬਰਸ਼ਿਪ ਦਿੰਦੇ ਸਹੁੰ ਵੀ ਚੁਕਾਈ। ਇਸ ਮੌਕੇ ਮਹਿਮਾਨਾਂ ਨੇ ਪ੍ਰੀਸ਼ਦ ਦੇ ਕੀਤੇ ਜਾ ਰਹੇ ਕੰਮਾਂ ਬਾਰੇ ਮੈਂਬਰਾਂ ਨੂੰ ਵਿਸਥਾਰ ਵਿੱਚ ਜਾਣੂ ਕਰਾਉਂਦੇ ਹੋਏ ਹੋਰ ਸਮਾਜ ਸੇਵਾ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਚੇਅਰਮੈਨ ਕੁਲਭੂਸ਼ਨ ਅਗਰਵਾਲ ਨੇ ਮਹਿਮਾਨਾਂ, ਸਮੂਹ ਪ੍ਰੀਸ਼ਦ ਮੈਂਬਰਾਂ ਤੇ ਪਰਿਵਾਰਾਂ ਦਾ ਸਮਾਗਮ ਵਿਚ ਆਉਣ ’ਤੇ ਹਾਰਦਿਕ ਸਵਾਗਤ ਕੀਤਾ। ਇਸ ਮੌਕੇ ਨਵ ਨਿਯੁਕਤ ਸੈਕਟਰੀ ਸ਼ਸ਼ੀ ਭੂਸ਼ਨ ਜੈਨ ਨੇ ਆਉਣ ਵਾਲੇ ਦਿਨਾਂ ਵਿੱਚ ਪ੍ਰੀਸ਼ਦ ਵੱਲੋਂ ਕੀਤੇ ਗਏ ਜਾਣ ਵਾਲੇ ਕੰਮਾਂ ਬਾਰੇ ਮੈਂਬਰਾਂ ਨੂੰ ਜਿੱਥੇ ਜਾਣੂ ਕਰਾਇਆ ਉੱਥੇ ਅਪੀਲ ਕੀਤੀ ਕਿ 21 ਅਪ੍ਰੈਲ ਨੂੰ ਜਿਹੜਾ ਅੰਗ ਦਾਨ ਕੈਂਪ ਲਗਾਇਆ ਜਾ ਰਿਹਾ ਹੈ ਉਸ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜ਼ਰੂਰਤਮੰਦ ਲੋਕ ਇਸ ਕੈਂਪ ਦਾ ਲਾਹਾ ਲੈ ਸਕਣ। ਇਸ ਮੌਕੇ ਪ੍ਰਧਾਨ ਸੁਖਦੇਵ ਗਰਗ ਨੇ ਸਮੂਹ ਮਹਿਮਾਨਾਂ ਅਤੇ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦੇ ਸਮਾਜ ਸੇਵੀ ਕੰਮਾਂ ਵਿੱਚ ਸਹਿਯੋਗ ਦੀ ਅਪੀਲ ਵੀ ਕੀਤੀ। ਸਮਾਗਮ ਵਿੱਚ ਪ੍ਰੀਸ਼ਦ ਦੇ ਪਰਿਵਾਰਿਕ ਮੈਂਬਰਾਂ ਦੇ ਮਨੋਰੰਜਨ ਲਈ ਮਨੀਸ਼ ਚੁੱਘ ਅਤੇ ਰਾਹੁਲ ਸ਼ਰਮਾ ਵੱਲੋਂ ਤੰਬੋਲਾ ਸਮੇਤ ਵਨ ਮਿੰਟ ਗੇਮ ਅਤੇ ਹੋਰ ਮਨੋਰੰਜਨ ਗੇਮਾਂ ਕਰਵਾਈਆਂ ਜਿਨ੍ਹਾਂ ਦੇ ਜੇਤੂਆਂ ਨੂੰ ਮੌਕੇ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਧਾਨ ਜਵਾਹਰ ਲਾਲ ਵਰਮਾ ਤੇ ਹਰੀ ਓਮ ਵਰਮਾ, ਜੁਆਇੰਟ ਸੈਕਟਰੀ ਮਨੀਸ਼ ਚੁੱਘ, ਜੁਆਇੰਟ ਕੈਸ਼ੀਅਰ ਰਾਮ ਕਿਸ਼ਨ ਗੁਪਤਾ, ਗ੍ਰਾਮ ਬਸਤੀ ਯੋਜਨਾ ਦੇ ਸਟੇਟ ਕਨਵੀਨਰ ਸਤੀਸ਼ ਗਰਗ, ਐਡਵੋਕੇਟ ਵਿਵੇਕ ਭਾਰਦਵਾਜ, ਸੰਜੀਵ ਚੋਪੜਾ ਸੰਜੂ, ਵਿਨੈ ਸ਼ਰਮਾ, ਗਗਨਦੀਪ ਸ਼ਰਮਾ, ਹੇਮੰਤ ਜੋਸ਼ੀ, ਲਾਕੇਸ਼ ਟੰਡਨ ਸਮੇਤ ਨਵ ਨਿਯੁਕਤ ਅਹੁਦੇਦਾਰ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਜਨ ਗਨ ਮਨ ਨਾਲ ਹੋਈ।