ਰਾਏਕੋਟ, 8 ਅਪ੍ਰੈਲ ( ਧਰਮਿੰਦਰ, ਅਸ਼ਵਨੀ )-ਲੁਟੇਰਿਆਂ ਨੇ ਮੋਟਰਸਾਈਕਲ ’ਤੇ ਜਾ ਰਹੇ ਦੋ ਭਰਾਵਾਂ ਨੂੰ ਘੇਰ ਕੇ ਕੁੱਟਮਾਰ ਕਰਕੇ ਉਨ੍ਹਾਂ ਦਾ ਮੋਬਾਈਲ ਫੋਨ ਅਤੇ ਨਕਦੀ ਖੋਹ ਲਈ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਰਾਏਕੋਟ ਵਿੱਚ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਏ.ਐਸ.ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਵਮ ਕੁਮਾਰ ਵਾਸੀ ਬਹਿਰਾਮ ਜ਼ਿਲ੍ਹਾ ਕੇਸਰਗੰਜ, ਉੱਤਰ ਪ੍ਰਦੇਸ਼, ਇਸ ਸਮੇਂ ਨਜ਼ਦੀਕੀ ਟੈਂਪੂ ਅੱਡਾ ਰਾਏਕੋਟ ਦੇ ਰਹਿਣ ਵਾਲੇ ਹਨ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਵੱਡੇ ਭਰਾ ਦਲੀਪ ਕੁਮਾਰ ਨਾਲ ਰਾਏਕੋਟ ਤੋਂ ਨੱਥੋਵਾਲ ਨੂੰ ਹੀਰੋ ਹੌਂਡਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਾਰ ਸਜਾਉਣ ਲਈ ਜਾ ਰਹੇ ਸਨ। ਮੇਰਾ ਭਰਾ ਦਿਲੀਪ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਮੈਂ ਪਿਛਲੀ ਸੀਟ ’ਤੇ ਬੈਠਾ ਸੀ। ਜਦੋਂ ਅਸੀਂ ਪਿੰਡ ਸਿਵੀਆ ਤੋਂ ਥੋੜਾ ਪਿੱਛੇ ਸੀ ਤਾਂ ਰਾਤ 9.30 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀਆਂ ਨੇ ਸਾਡੇ ’ਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ। ਜਦੋਂ ਅਸੀਂ ਉਕਤ ਵਿਅਕਤੀਆਂ ਨਾਲ ਮੁਕਾਬਲਾ ਕੀਤਾ ਤਾਂ ਉਨ੍ਹਾਂ ਵਿਚੋਂ ਇਕ ਨੇ ਮੇਰੇ ਭਰਾ ਦਲੀਪ ਕੁਮਾਰ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਦੋਂ ਅਸੀਂ ਰੌਲਾ ਪਾਇਆ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਦੀਆਂ ਲਾਈਟਾਂ ਜਗਣ ਕਾਰਨ ਲੁਟੇਰਿਆਂ ਨੇ ਮੇਰੇ ਭਰਾ ਦਾ ਫ਼ੋਨ ਅਤੇ ਮੇਰਾ ਪਰਸ ਖੋਹ ਲਿਆ ਜਿਸ ਵਿਚ 700 ਰੁਪਏ ਦੀ ਨਕਦੀ , ਏਟੀਐਮ ਕਾਰਡ ਅਤੇ ਹੋਰ ਦਸਤਾਵੇਜ਼ ਅਤੇ ਇੱਕ ਚਾਂਦੀ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਏ।