ਬਠਿੰਡਾ (ਲਿਕੇਸ਼ ਸਰਮਾ) ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਗੋਨਿਆਣਾ ਰੋਡ ‘ਤੇ ਸਥਿਤ ਇਕ ਕੋਠੀ ‘ਚ ਚੱਲ ਰਹੇ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਹੋਇਆ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਜਣੇ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਜਦ ਕਿ ਚਾਰ ਔਰਤਾਂ ਨੂੰ ਮੁੱਢਲੀ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਹ ਕਾਰਵਾਈ ਇਕ ਗੁਪਤ ਸੂਚਨਾ ਦੇ ਅਧਾਰ ’ਤੇ ਕੀਤੀ ਗਈ ਹੈ।ਛਾਪੇਮਾਰੀ ਦੌਰਾਨ ਕੋਠੀ ਵਿਚ ਚਾਰ ਜੋੜਿਆਂ ਤੋਂ ਇਲਾਵਾ ਧੰਦੇ ਦਾ ਸੰਚਾਲਨ ਕਰਨ ਵਾਲਾ ਮੈਨੇਜਰ ਮੌਜੂਦ ਸੀ।ਇਸ ਸਬੰਧੀ ਥਾਣਾ ਨੇਹੀਆਂਵਾਲਾ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ-ਗੋਨਿਆਣਾ ਰੋਡ ’ਤੇ ਹਨੂੰਮਾਨ ਮੰਦਰ ਨੇੜੇ ਇਕ ਕੋਠੀ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੈਨੇਜਰ ਚਰਨਜੀਤ ਸਿੰਘ ਤੋਂ ਇਲਾਵਾ ਬਲਜਿੰਦਰ ਸਿੰਘ, ਬਚਨ ਸਿੰਘ, ਸੋਹਣ ਸਿੰਘ ਅਤੇ ਰੇਸ਼ਮ ਸਿੰਘ, ਕੋਠੀ ਨੂੰ ਕਿਰਾਏ ’ਤੇ ਲੈਣ ਵਾਲੇ ਬਲਰਾਜ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।