Home Protest ਧਾਂਦਰਾ ਵਿਖੇ ਸ਼ਰਾਬ ਠੇਕਾ ਖੋਲ੍ਹਣ ਦਾ ਕੀਤਾ ਵਿਰੋਧ

ਧਾਂਦਰਾ ਵਿਖੇ ਸ਼ਰਾਬ ਠੇਕਾ ਖੋਲ੍ਹਣ ਦਾ ਕੀਤਾ ਵਿਰੋਧ

40
0


ਧੂਰੀ(ਲਿਕੇਸ ਸ਼ਰਮਾ )ਧੂਰੀ ਦੇ ਨੇੜਲੇ ਪਿੰਡ ਧਾਂਦਰਾ ਦੀ ਹਦੂਦ ਅੰਦਰ ਖੋਲ੍ਹੇ ਜਾ ਰਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਪਿੰਡ ਧਾਂਦਰਾ ਵਾਸੀਆਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਸੰਬੰਧੀ ਪਿੰਡ ਧਾਂਦਰਾ ਦੇ ਸਰਪੰਚ ਲਛਮਣ ਸਿੰਘ ਅਤੇ ਸਵਰਨ ਸਿੰਘ ਪੰਚਾਇਤ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਧਾਂਦਰਾ-ਮੀਮਸਾ ਰੋਡ ਤੇ 500 ਮੀਟਰ ਦੂਰ ਇੱਕ ਸ਼ਰਾਬ ਦਾ ਠੇਕਾ ਪਹਿਲਾਂ ਹੀ ਖੁੱਲ੍ਹਾ ਹੋਇਆ ਹੈ ਅਤੇ ਧਾਂਦਰਾ-ਧੂਰੀ ਰੋਡ ਤੇ 500 ਮੀਟਰ ਤੇ ਵੀ ਸ਼ਰਾਬ ਦਾ ਠੇਕਾ ਖੁੱਲ੍ਹਾ ਹੈ ਅਤੇ ਮਹਿਜ ਡੇਢ ਕਿਲੋਮੀਟਰ ਦੂਰੀ ਤੇ ਪਿੰਡ ਬੰਗਾਵਾਲੀ ਵਿਖੇ ਵੀ ਸ਼ਰਾਬ ਦਾ ਠੇਕਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਪਿੰਡ ਧਾਂਦਰਾ ਵਿਖੇ ਧੂਰੀ-ਬੰਗਾਵਾਲੀ ਰੋਡ ਤੇ ਨਵਾਂ ਸ਼ਰਾਬ ਦਾ ਠੇਕਾ ਖੋਲਿਆ ਜਾ ਰਿਹਾ ਹੈ, ਜਿਸਦੇ ਨੇੜੇ ਇੱਕ ਧਾਰਮਿਕ ਸਮਾਧ ਦਾ ਅਸਥਾਨ ਵੀ ਮੌਜੂਦ ਹੈ। ਸਾਡੇ ਸਮੂਹ ਪਿੰਡ ਵਾਸੀਆਂ ਨੂੰ ਨਵੇਂ ਖੁੱਲਣ ਜਾ ਰਹੇ ਠੇਕੇ ਕਾਰਨ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜਿਸ ਰੋਡ ਤੇ ਠੇਕਾ ਖੁੱਲ ਰਿਹਾ ਹੈ, ਉਸ ਸੜਕ ਤੇ ਸਾਡੇ ਪਿੰਡ ਦੀਆਂ ਅੌਰਤਾਂ ਸਵੇਰੇ ਸ਼ਾਮ ਸੈਰ ਕਰਨ ਵੀ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੁੱਲ ਰਹੇ ਠੇਕੇ ਵਿਰੁੱਧ ਉੱਚ ਅਧਿਕਾਰੀਆਂ ਨੂੰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਮੰਗ ਪੱਤਰ ਵੀ ਦਿੱਤੇ ਜਾ ਰਹੇ ਹਨ। ਇਸ ਮੌਕੇ ਧੰਨਾ ਸਿੰਘ, ਸ਼ੇਰ ਸਿੰਘ, ਕਰਮਜੀਤ ਸਿੰਘ, ਸਮਸ਼ੇਰ ਸਿੰਘ, ਕੁਲਵਿੰਦਰ ਸਿੰਘ ਤੇ ਨਿਰਮਲ ਸਿੰਘ ਮੈਂਬਰ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here