ਫਰੀਦਕੋਟ, 13 ਮਈ( ਬਿਊਰੋ )- ਪੰਜਾਬ ਦੇ ਮਾਹੌਲ ਨੂੰ ਇਕ ਵਾਰ ਫਿਰ ਤੋਂ ਖਰਾਬ ਕਰਨ ਦੇ ਯਤਨ ਹੋ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਦੇ ਨਾਮ ਤੇ ਭੜਕਾਉਣ ਵਾਲੀਆਂ ਹਰਕਤਾਂ ਸਾਹਮਣੇ ਆ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੀ ਕੰਧ ਅਤੇ ਗੇਟ ਤੇ ਖਾਲਿਸਤਾਨ ਦੇ ਝੰਡੇ ਲਗਾਉਣ ਤੋਂ ਬਾਅਦ ਹੁਣ ਅਜਿਹੀ ਹੀ ਘਟਨਾ ਪੰਜਾਬ ਦੇ ਫਰੀਦਕੋਟ ਵਿੱਚ ਵਾਪਰੀ ਹੈ । ਇੱਥੋਂ ਦੀ ਬਾਜੀਗਰ ਬਸਤੀ ਵਿੱਚ ਨਗਰ ਕੌਂਸਲ ਦੇ ਪਾਰਕ ਦੀ ਕੰਧ ‘ਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ। ਇਹ ਸਭਾ ਰਾਤ ਦੇ ਹਨੇਰੇ ਵਿੱਚ ਪੰਜਾਬੀ ਭਾਸ਼ਾ ਵਿੱਚ ਕਾਲੇ ਰੰਗ ਵਿੱਚ ਲਿਖਿਆ ਗਿਆ। ਜਿਸ ਦੀ ਸੂਚਨਾ ਪਾਰਕ ਦੇ ਸਫਾਈ ਕਰਮਚਾਰੀ ਨੂੰ ਸਵੇਰੇ ਮਿਲੀ ਅਤੇ ਉਸਨੇ ਸੰਬੰਧਿਤ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦਿੱਤੀ ਹੈ।