ਚੰਡੀਗੜ੍ਹ,14 ਮਈ( ਬਿਊਰੋ )- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਅੱਜ ਫੇਸਬੁੱਕ ਤੇ ਲਾਈਵ ਹੋ ਕੇ ਐਲਾਨ ਕੀਤਾ ਹੈ ਕਿ ਉਹਪਾਰਟੀ ਛੱਡ ਰਹੇ ਹਨ ।ਲਾਈਵ ਵੀਡੀਓ ਵਿੱਚ ਉਹਨਾਂ ਨੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅੰਬਿਕਾ ਸੋਨੀ ਵਿਰੁੱਧ ਆਪਣਾ ਗੁੱਸਾ ਕੱਢਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ “ਇਹ ਚਿੰਤਾ ਦਾ ਕੈਂਪ ਹੋਣਾ ਚਾਹੀਦਾ ਸੀ, ਚਿੰਤਨ ਦਾ ਨਹੀਂ। ਚਿੰਤਾ ਕਿਤੇ ਨਜ਼ਰ ਨਹੀਂ ਆਉਂਦੀ।“ ਪਾਰਟੀ ਹਾਈਕਮਾਨ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕਿਹਾ ਕਿ “ਪੰਜਾਬ ਕਾਂਗਰਸ ਦਾ ਬੇੜਾ ਦਿੱਲੀ ਬੈਠੇ ਉਹਨਾਂ ਲੀਡਰਾਂ ਨੇ ਤਬਾਹ ਕਰ ਦਿੱਤਾ ਜਿਹਨਾਂ ਨੂੰ ਪੰਜਾਬ ਅਤੇ ਪੰਜਾਬੀਅਤ ਬਾਰੇ ਕੁਝ ਨਹੀਂ ਪਤਾ“। ਉਹਨਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਲਾਹ ਦਿੱਤੀ ਕਿ ਪੰਜਾਬ ਵਿੱਚ ਕਾਂਗਰਸ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਹ ਇਸਦੀ ਵਿਚਾਰਧਾਰਾ ਤੋਂ ਦੂਰ ਨਾ ਜਾਣ।