Home crime ਥਰਮਲ ਪਲਾਂਟ ‘ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਕਰੋੜਾਂ ਦਾ ਨੁਕਸਾਨ

ਥਰਮਲ ਪਲਾਂਟ ‘ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਕਰੋੜਾਂ ਦਾ ਨੁਕਸਾਨ

250
0


ਬਠਿੰਡਾ, 14 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਪੰਜਾਬ ‘ਚ ਤਾਪਮਾਨ ਵੱਧਣ ਕਰਕੇ ਗਰਮੀ ਦਾ ਕਹਿਰ ਸਿਖਰਾਂ ‘ਤੇ ਹੈ, ਉੱਥੇ ਹੀ ਬਿਜਲੀ ਨੂੰ ਲੈ ਕੇ ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਦੋ ਨੰਬਰ ਯੂਨਿਟ ਦੀ ਈਐੱਸਪੀ ਡਿੱਗਣ ਕਾਰਨ ਅਚਾਨਕ ਧਮਾਕਾ ਹੋਇਆ ਹੈ ਜਿਸ ਨਾਲ ਇੱਥੇ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ।ਉੱਥੇ ਹੀ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਗਿਆ ਹੈ।ਇਸ ਧਮਾਕੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਈਐੱਸਪੀ ਰਾਖ ਨਾਲ ਨੱਕੋ ਨੱਕ ਭਰ ਚੁੱਕੀ ਸੀ ਅਤੇ ਇਸ ਦੀ ਨਿਕਾਸੀ ਬੰਦ ਹੋ ਚੁੱਕੀ ਸੀ। ਬਠਿੰਡਾ ਦੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ ‘ਚ ਅਚਾਨਕ ਧਮਾਕਾ ਹੋਣ ਨਾਲ ਪੰਜਾਬ ‘ਚ ਬਿਜਲੀ ਸੰਕਟ ਹੋਰ ਗਹਿਰਾ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।ਧਮਾਕਾ ਹੋਣ ਨਾਲ ਬਿਜਲੀ ਦੀਆਂ ਪਾਈਪਾਂ ‘ਚ ਰਾਖ ਫਲੋ ਹੋ ਗਈ ਜਿਸ ਕਾਰਨ ਬਠਿੰਡਾ ਥਰਮਲ ਦੇ 4 ਯੂਨਿਟਾਂ ਦੇ ਈ.ਐੱਸ. ਪੀ. ਡਿੱਗਣ ਨਾਲ 2 ਯੂਨਿਟ ਬੰਦ ਹੋ ਗਏ ਅਤੇ ਹੁਣ 2 ਯੂਨਿਟ ਹੀ ਚੱਲ ਰਹੇ ਹਨ।ਇਸ ਤੋਂ ਬਾਅਦ ਥਰਮਲ ਪਲਾਂਟ ਦੇ ਸਮੁੱਚੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।ਈਐਸਪੀ ਡਿੱਗਣ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਨੰਬਰ ਯੂਨਿਟ ਮੁੜ ਦੋ ਮਹੀਨਿਆਂ ਤੱਕ ਚਾਲੂ ਨਹੀਂ ਹੋ ਸਕੇਗਾ ਜਦੋਂ ਕਿ ਦੋ ਨੰਬਰ ਯੂਨਿਟ ਇਕ ਸਾਲ ਤੱਕ ਠੱਪ ਰਹੇਗਾ ਜਿਸ ਕਾਰਨ ਬਿਜਲੀ ਦਾ ਉਤਪਾਦਨ ਨਹੀਂ ਹੋ ਸਕੇਗਾ।

LEAVE A REPLY

Please enter your comment!
Please enter your name here