ਫਤਿਹਗੜ੍ਹ ਸਾਹਿਬ, 19 ਮਈ, ( ਰੋਹਿਤ ਗੋਇਲ ) – ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ ਦੀ ਅਗਵਾਈ ਹੇਠ ਵਿਸ਼ਵ ਤੰਬਾਕੂ ਰਹਿਤ ਪੰਦਰਵਾੜੇ ਤਹਿਤ ਬਲਾਕ ਪੀ.ਐਚ.ਸੀ. ਚਨਾਰਥਲ ਕਲਾਂ ਦੇ ਖੇਤਰ ਅਧੀਨ ਪਿੰਡ ਹਰਬੰਸਪੁਰਾ, ਅਜਨਾਲੀ, ਅੰਬੇਮਾਜਰਾ, ਤਰਖਾਣ ਮਾਜਰਾ ਤੇ ਹੋਰ ਥਾਵਾਂ ਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆ ਤੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲਿਆ ਦੇ ਪੀ.ਐਚ.ਸੀ. ਚਨਾਰਥਲ ਕਲਾਂ ਦੀ ਟੀਮ ਵੱਲੋਂ ਚਲਾਣ ਕੀਤੇ ਗਏ ਅਤੇ ਕੋਟਪਾ ਐਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਟੀਮ ਮੈਂਬਰ ਡਾ. ਜਸਵੀਰ ਸਿੰਘ ਨੋਡਲ ਅਫਸਰ, ਮਹਾਵੀਰ ਸਿੰਘ ਬੀ.ਈੇ.ਈ., ਸੁਰਜੀਤ ਸਿੰਘ, ਦਾਰਪਾਲ ਬੈਂਸ ਸਾਰੇ ਐਸ.ਆਈ., ਕੰਵਲਪ੍ਰੀਤ ਸਿੰਘ ਐਮ.ਪੀ.ਐਚ.ਡਬਲਿਯੂ, ਤੇ ਰਣਜੋਤ ਸਿੰਘ ਭੱਟੀ ਐਮ.ਪੀ.ਐਚ.ਡਬਲਿਯੂ ਨੇ ਤੰਬਾਕੂ ਵੇਚਣ ਵਾਲਿਆ ਤੇ ਸੇਵਨ ਕਰਨ ਵਾਲਿਆ ਨੂੰ ਤੰਬਾਕੂ ਦੇ ਪ੍ਰਯੋਗ ਨਾਲ ਹੋਣ ਵਾਲੀਆ ਬਿਮਾਰੀਆਂ ਤੇ ਬਚਾਅ ਬਾਰੇ ਜਾਗਰੂਕ ਕੀਤਾ ਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 13 ਵਿਅਕਤੀਆਂ ਦੇ ਚਾਲਾਣ ਕੀਤੇ।