ਜਗਰਾਉਂ, 25 ਮਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਇੰਨਵੈਸਟਰ ਸੈਰਾਮਨੀ ਕਰਵਾਈ ਗਈ ਜਿਸ ਵਿਚ ਸਕੂਲ ਅੰਦਰ ਚੱਲ ਰਹੇ ਹਾਊਸਜ਼ ਦੇ ਅਹੁਦੇਦਾਰ ਬੱਚਿਆਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਤੇ ਨਾਲ ਹੀ ਉਹਨਾਂ ਨੂੰ ਵਧਾਈ ਦੇ ਪਾਤਰ ਦੱਸਿਆ ਗਿਆ। ਇਹਨਾਂ ਵਿਚੋਂ ਹੈੱਡ ਬੁਆਏ ਵੱਜੋਂ ਪਰਮਸ਼ਗਨਦੀਪ ਸਿੰਘ (ਬਾਰ੍ਹਵੀ ਕਾਮਰਸ) ਅਤੇ ਹੈੱਡ ਗਰਲ ਪ੍ਰਭਨੂਰ ਕੌਰ (ਬਾਰ੍ਹਵੀ ਮੈਡੀਕਲ) ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸਹੁੰ ਚੁੱਕੀ। ਇਸ ਦੇ ਨਾਲ ਹੀ ਕੈਂਬਰੇਜ਼ ਵਿਚੋਂ ਚੰਗੇ ਨੰਬਰ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟਸ ਦਿੱਤੇ ਗਏ। ਮੁੱਖ ਮਹਿਮਾਨ ਵੱਜੋਂ ਪਹੁੰਚੇ ਸਤਵਿੰਦਰ ਸਿੰਘ ਵਿਰਕ (ਡੀ.ਐਸ.ਪੀ. ਜਗਰਾਉਂ), ਕਰਮਜੀਤ ਸਿੰਘ (ਐਸ.ਐਚ.ਓ ਸਿੱਧਵਾਂ ਬੇਟ) ਨੇ ਆਪਣੇ ਭਾਸ਼ਣ ਰਾਹੀਂ ਬੱਚਿਆਂ ਨੂੰ ਪ੍ਰੇਰਨਾ ਦਿਤੀ ਕਿ ਉਹ ਵੀ ਪੰਜਾਬ ਅੰਦਰ ਰਹਿ ਕੇ ਮਿਹਨਤ ਕਰਨ ਤੇ ਉੱਚ ਅਹੁਦਿਆਂ ਤੇ ਅਫ਼ਸਰ ਭਰਤੀ ਹੋਣ ਤਾਂ ਜੋ ਅਸੀਂ ਆਪਣੇ ਦੇਸ਼ ਦੀ ਸੇਵਾ ਕਰ ਸਕੀਏ। ਇਸਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਜੀ ਆਇਆ ਆਖਦਿਆ ਕਿਹਾ ਕਿ ਅਜਿਹੇ ਅਹੁਦਿਆਂ ਰਾਹੀਂ ਵਿਦਿਆਰਥੀ ਜੀਵਨ ਵਿਚ ਲੀਡਰਸ਼ਿਪ ਵਾਲੇ ਗੁਣ ਪੈਦਾ ਹੁੰਦੇ ਹਨ। ਇਹ ਵਿਦਿਆਰਥੀ ਆਪਣੀਆ ਜ਼ਿੰਮੇਵਾਰੀਆਂ ਸਦਕਾ ਬਾਕੀ ਬੱਚਿਆਂ ਲਈ ਪ੍ਰੇਰਨਾਸ੍ਰੋਤ ਸਾਬਤ ਹੁੰਦੇ ਹਨ। ਬੱਚਿਆਂ ਅੰਦਰ ਅਜਿਹੇ ਗੁਣਾਂ ਨੁੰ ਭਰਨਾ ਸਮਾਜ ਨੂੰ ਚੰਗੀ ਸੇਧ ਦੇਣ ਦੇ ਬਰਾਬਰ ਹੈ। ਅੱਜ ਇਮਾਨਦਾਰੀ ਵਰਗੇ ਗੁਣਾਂ ਕਰਕੇ ਬੱਚੇ ਉਚ-ਮੰਜ਼ਿਲਾਂ ਤੇ ਪਹੁੰਚ ਸਕਣਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆ,ਸਤਵੀਰ ਸਿੰਘ ਸੇਖੋਂ ਅਤੇ ਵਾਈਸ ਪ੍ਰਿੰਸੀਪਲ ਮਿਸਿਜ਼ ਨਾਜ਼ੀ ਬਾਸੀਨ ਨੇ ਵੀ ਹਾਜ਼ਰੀ ਭਰੀ ਅਤੇ ਇਕ ਯਾਦਗਾਰ ਫੋਟੋ ਖਿਚਵਾਈ।