ਜ਼ੀਰਾ 1 ਮਾਰਚ(ਬਿਊਰੋ ਡੇਲੀ ਜਗਰਾਉਂ ਨਿਊਜ਼) ਜ਼ੀਰਾ ਤੇ ਨਵੀਂ ਤਲਵੰਡੀ ਰੋਡ ਤੇ ਸਥਿਤ ਹੋਕਰ ਫੂਡ ਪੁਆਇੰਟ ਉੱਪਰ ਅੱਜ ਗੋਲੀ ਚੱਲ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਗੋਲੀ ਚੱਲਣ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਕਰ ਵਿੱਚ ਡਿਊਟੀ ਤੇ ਤਾਇਨਾਤ ਮੁਲਾਜ਼ਮਾਂ ਨੇ ਦੱਸਿਆ ਕਿ ਦੋ ਨੌਜਵਾਨ ਕਰੀਬ ਬਾਰਾਂ ਵਜੇ ਉਨ੍ਹਾਂ ਦੇ ਫੂਡ ਪੁਆਇੰਟ ਤੇ ਆਏ ਅਤੇ ਪੀਜ਼ਾ ਆਰਡਰ ਕੀਤਾ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਦੋ ਨੌਜਵਾਨ ਹੋਰ ਆ ਗਏ ਜੋ ਵੀ ਉਨ੍ਹਾਂ ਦੇ ਨਾਲ ਅੰਦਰ ਕੈਬਿਨ ਦੇ ਵਿੱਚ ਬੈਠ ਗਏ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਟਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਉਨ੍ਹਾਂ ਨੇ ਸਮਝਿਆ ਕਿ ਸ਼ਾਇਦ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਹੈ ਇਸ ਦੌਰਾਨ ਦੋ ਨੌਜਵਾਨ ਜਿਨ੍ਹਾਂ ਦੇ ਹੱਥ ਵਿਚ ਪਿਸਤੌਲ ਸਨ ਉਹ ਬਾਹਰ ਨਿਕਲੇ ਅਤੇ ਫੂਡ ਪੁਆਇੰਟ ਤੋਂ ਫ਼ਰਾਰ ਹੋ ਗਏ ਜਦ ਤਕ ਮੁਲਾਜ਼ਮ ਅੰਦਰ ਜਾ ਕੇ ਦੇਖਦਾ ਇੰਨੇ ਸਮੇਂ ਵਿੱਚ ਮ੍ਰਿਤਕ ਨੌਜਵਾਨ ਦੇ ਨਾਲ ਪਹਿਲਾਂ ਤੋਂ ਮੌਜੂਦ ਸਾਥੀ ਵੀ ਮੌਕੇ ਤੋਂ ਫ਼ਰਾਰ ਹੋ ਗਿਆ ।


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ ਪੀ ਡੀ ਸਰਦਾਰ ਮਨਮਿੰਦਰ ਸਿੰਘ ਨੇ ਦੱਸਿਆ ਕੀ ਉਨ੍ਹਾਂ ਨੂੰ ਹਾਕਰ ਫੂਡ ਪੁਆਇੰਟ ਤੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਅਤੇ ਉਹ ਤੁਰੰਤ ਮੌਕੇ ਤੇ ਆਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਇਸ ਮਾਮਲੇ ਸਬੰਧੀ ਜੋ ਵੀ ਤੱਤ ਨਿਕਲ ਕੇ ਸਾਹਮਣੇ ਆਉਣਗੇ ਉਹ ਮੀਡੀਆ ਦੇ ਨਾਲ ਸਾਂਝੇ ਕੀਤੇ ਜਾਣਗੇ ।
ਜ਼ਿਕਰਯੋਗ ਹੈ ਕਿ ਹਾਲੇ ਤਕ ਨਾ ਤਾਂ ਮ੍ਰਿਤਕ ਦਾ ਪਤਾ ਚੱਲ ਸਕਿਆ ਹੈ ਅਤੇ ਨਾ ਹੀ ਮ੍ਰਿਤਕ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਦਾ ਪੁਲੀਸ ਵੱਲੋਂ ਬਰੀਕੀ ਨਾਲ ਜਾਂਚ ਜਾਰੀ ਹੈ .