
ਜਗਰਾਉਂ,(ਭਗਵਾਨ ਭੰਗੂ- ਲਿਕੇਸ਼ ਸ਼ਰਮਾ)- ਮਹਾਂਸ਼ਿਵਰਾਤਰੀ ਮੌਕੇ ਦੀਪਕ ਢਾਬਾ ਵਾਲਿਆਂ ਵਲੋਂ ਸੁਭਾਸ਼ ਗੇਟ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਪਕੋੜਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ।ਮਹਾਸ਼ਿਵਰਾਤਰੀ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਸ਼ਿਵ ਭਗਤਾਂ ਦੀ ਵੱਡੀ ਭੀਡ਼ ਰਹੀ,ਜਿਸ ਦੌਰਾਨ ਸਵੇਰ ਤੋਂ ਹੀ ਮੰਦਰਾਂ ਵਿੱਚ ਭਗਤਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਭਗਤਾਂ ਵੱਲੋਂ ਲੰਗਰਾਂ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸੁਭਾਸ਼ ਗੇਟ ਵਿਖੇ ਦੀਪਕ ਢਾਬਾ ਪਰਿਵਾਰ ਵੱਲੋਂ ਦੁਕਾਨਦਾਰਾਂ ਦੇ ਸਹਿਯੋਗ ਨਾਲ ਪਕੋੜਿਆਂ ਦਾ ਲੰਗਰ ਲਗਾਇਆ ਗਿਆ।ਗੱਲਬਾਤ ਕਰਦਿਆਂ ਮੰਨੂੰ ਕੁਮਾਰ ਨੇ ਦੱਸਿਆ ਕਿ ਹਰ ਸਾਲ ਮਹਾਸ਼ਿਵਰਾਤਰੀ ਮੋਕੇ ਦੋਸਤਾਂ-ਸਜਣਾ ਦੇ ਸਹਿਯੋਗ ਨਾਲ ਪਕੋੜਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਜੋ ਇਸ ਵਾਰ ਵੀ ਲਗਾਇਆ ਗਿਆ ਹੈ।ਇਸ ਮੌਕੇ ਸੁਭਾਸ਼ ਕੁਮਾਰ, ਦੀਪਕ ਕੁਮਾਰ, ਨਰਾਇਣ ਤਨੇਜਾ,ਅਸ਼ੋਕ ਤਨੇਜਾ,ਹਨੀ ਤਨੇਜਾ,ਗੋਰਵ ਬਾਂਸਲ ਆਦਿ ਹਾਜ਼ਰ ਸਨ।