Home International ਆਸਟ੍ਰੇਲੀਆ ‘ਚ ਭਿਆਨਕ ਹੜ੍ਹ, ਅਧਿਕਾਰੀਆਂ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਦੇ...

ਆਸਟ੍ਰੇਲੀਆ ‘ਚ ਭਿਆਨਕ ਹੜ੍ਹ, ਅਧਿਕਾਰੀਆਂ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਦੇ ਦਿੱਤੇ ਹੁਕਮ

74
0


ਆਸਟ੍ਰੇਲੀਆ 1ਮਾਰਚ (ਬਿਊਰੋ) ਆਸਟ੍ਰੇਲੀਆ ਦੇ ਪੂਰਬੀ ਤੱਟ ‘ਤੇ ਮੰਗਲਵਾਰ ਨੂੰ ਭਿਆਨਕ ਹੜ੍ਹ ਆ ਗਿਆ। ਭਾਰੀ ਮੀਂਹ ਕਾਰਨ ਦਰਜਨਾਂ ਸ਼ਹਿਰ ਹੜ੍ਹਾਂ ਦੀ ਲਪੇਟ ਵਿਚ ਆ ਗਏ ਹਨ, ਜਿਸ ਕਾਰਨ ਸਾਰਾ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਵਸਨੀਕ ਛੱਤਾਂ ਅਤੇ ਪੁਲਾਂ ‘ਤੇ ਫਸੇ ਹੋਏ ਹਨ। ਭਿਆਨਕ ਹੜ੍ਹਾਂ ਕਾਰਨ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹੜ੍ਹ ‘ਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਆਸਟ੍ਰੇਲੀਆਈ ਹੈਲੀਕਾਪਟਰ ਦੇ ਅਮਲੇ ਨੇ ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਵਿੱਚ ਫਸੇ ਇੱਕ ਵਿਅਕਤੀ ਨੂੰ ਬਚਾਇਆ।ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਹੜ੍ਹਾਂ ਦੀ ਭਿਆਨਕਤਾ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਐਤਵਾਰ ਨੂੰ ਆਸਟ੍ਰੇਲੀਆ ਦੇ ਮੁੱਖ ਸ਼ਹਿਰ ਅਤੇ ਕੁਈਨਜ਼ਲੈਂਡ ਸੂਬੇ ਦੀ ਰਾਜਧਾਨੀ ਬ੍ਰਿਸਬੇਨ ਸਮੇਤ ਦਰਜਨਾਂ ਸ਼ਹਿਰਾਂ ‘ਚ ਭਾਰੀ ਹੜ੍ਹ ਵਰਗੇ ਹਾਲਾਤ ਸਨ। ਕਈ ਥਾਵਾਂ ‘ਤੇ ਪਾਣੀ ਕਈ-ਕਈ ਫੁੱਟ ਤਕ ਚੜ੍ਹ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ‘ਤੇ ਸਹਾਰਾ ਲੈਣਾ ਪਿਆ ਹੈ। ਮੌਸਮ ਵਿਭਾਗ ਨੇ ਬਾਰਿਸ਼ ਜਾਰੀ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਰਾਜਾਂ ਦੇ ਕਈ ਸ਼ਹਿਰ ਹੜ੍ਹ ਦੀ ਮਾਰ ਝੱਲ ਰਹੇ ਹਨ। ਸ਼ਹਿਰਾਂ ਵਿੱਚ ਪਾਣੀ ਦੀ ਭਰਮਾਰ ਨੇ ਬਹੁਤ ਸਾਰੀਆਂ ਸੜਕਾਂ ਅਤੇ ਬੰਨ੍ਹ ਤੋੜ ਦਿੱਤੇ ਹਨ, ਲਿਸਮੋਰ ਸ਼ਹਿਰ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਵਿੱਚ ਨੌਂ ਲੋਕ ਲਾਪਤਾ ਹਨ। ਉਸੇ ਸਮੇਂ, ਸ਼ਹਿਰਾਂ ਵਿੱਚ ਹੜ੍ਹ ਆ ਰਹੇ ਹਨ ਅਤੇ ਵਸਨੀਕਾਂ ਨੂੰ ਭੱਜਣ ਜਾਂ ਉੱਚੀ ਜ਼ਮੀਨ ‘ਤੇ ਸੁਰੱਖਿਆ ਦੀ ਭਾਲ ਕਰਨ ਲਈ ਮਜਬੂਰ ਕਰ ਰਹੇ ਹਨ।ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੇਰੋਟ ਨੇ ਕਿਹਾ: “ਅਸੀਂ ਲੋਕਾਂ ਨੂੰ ਘੰਟਿਆਂ ਤਕ ਛੱਤਾਂ ‘ਤੇ ਫਸੇ ਹੋਏ ਦੇਖਿਆ ਹੈ, ਅਸੀਂ ਬੱਚਿਆਂ ਨੂੰ ਬਚਾਇਆ ਹੈ, ਅਸੀਂ ਲੋਕਾਂ ਨੂੰ ਪੁਲਾਂ ‘ਤੇ ਫਸੇ ਹੋਏ ਦੇਖਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਹੋਰ ਮੌਤਾਂ ਹੋ ਸਕਦੀਆਂ ਹਨ।

LEAVE A REPLY

Please enter your comment!
Please enter your name here