ਜਗਰਾਓਂ, 12 ਅਗਸਤ ( ਹਰਪ੍ਰੀਤ ਸਿੰਘ ਸੱਗੂ)-ਲਾਇਨ ਕਲੱਬ ਜਗਰਾਓਂ ਮੇਨ ਦੇ ਸਹਿਯੋਗ ਨਾਲ ਸਰਵਹਿੱਤਕਾਰੀ ਸਕੂਲ ਜਗਰਾਓਂ ਚ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਸਕੂਲ ਪ੍ਰਬੰਧਕਾ ਵਲੋ ਇਸ ਕੈਂਪ ਲਈ ਬੜ੍ਹੇ ਹੀ ਸ਼ਾਨਦਾਰ ਪ੍ਰਬੰਧ ਕੀਤੇ ਗਏ। ਕਲੱਬ ਦੇ ਮੈਂਬਰਾਂ ਵਲੋਂ ਜੋਤੀ ਪ੍ਰਜਵਲਿਤ ਕਰਕੇ ਇਸ ਕੈਂਪ ਦੀ ਸ਼ੁਰੂਆਤ ਕੀਤੀ। ਸਕੂਲ ਦੇ ਬੱਚਿਆ ਵਲੋ ਬਹੁਤ ਹੀ ਸੁੰਦਰ ਸ਼ਬਦਾਂ ਵਿਚ ਵੰਦਨਾ ਆਰਤੀ ਹੋਈ ਅਤੇ ਓਮ ਮੰਤਰ ਦਾ ਜਾਪ ਕੀਤਾ। ਇਸ ਵਿਚ ਬੱਚਿਆ ਦੇ ਮਾਹਿਰ ਡਾਕਟਰ ਸਹਿਬਾਨ ਵੱਲੋਂ ਅੱਖਾ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਅਪਨੇ ਵਡਮੁੱਲੇ ਵਿਚਾਰ ਬੱਚਿਆ ਨਾਲ ਸਾਂਝੇ ਕੀਤੇ। ਅੱਜ ਕੱਲ ਚੱਲ ਰਹੀ ਅੱਖਾ ਦੇ ਫਲੂ ਦੀ ਬਿਮਾਰੀ ਤੋਂ ਬਚਣ ਲਈ ਵੀ ਬੱਚਿਆ ਨੂੰ ਸੁਝਾਅ ਦਿੱਤੇ ਗਏ, ਤਾਂ ਜ਼ੋ ਇਹ ਬਿਮਾਰੀ ਅੱਗੇ ਹੋਰ ਨਾ ਫੈਲੇ। ਡਾਕਟਰ ਸਾਹਿਬ ਵਲੋ ਕਿਹਾ ਗਿਆ ਕੇ,ਜਿਹੜੇ ਬੱਚਿਆ ਦੇ ਐਨਕਾ ਪਹਿਲਾ ਹੀ ਲੱਗੀਆਂ ਹਨ, ਉਨਾਂ ਨੂੰ ਹਰ ਛੇ ਮਹੀਨੇ ਵਿੱਚ ਆਪਣੀਆਂ ਅੱਖਾਂ ਚੈੱਕ ਕਰਵਾਉਣੀਆਂ ਚਾਹੀਦੀਆਂ ਹਨ। ਲਾਇਨ ਕਲੱਬ ਜਗਰਾਓਂ ਮੇਨ ਦੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਅਪਨੇ ਸੰਬੋਧਨ ਵਿਚ ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਦੀ ਸਾਰੀ ਪ੍ਰਬੰਧਕੀ ਟੀਮ ਤੇ ਲਾਇਨ ਐਡਵੋਕੇਟ ਵਿਵੇਕ ਭਾਰਦਵਾਜ ਜੀ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ।ਓਨਾ ਵਲੋ ਕਿਹਾ ਗਿਆ ਜਿਆਦਾਤਰ ਸਕੂਲ ਆਪਣੀ ਮਾਤ ਭਾਸ਼ਾ ਨੂੰ ਵਿਸਾਰ ਕੇ ਪੱਛਮੀ ਸੱਭਿਅਤਾ ਵੱਲ ਜਾ ਰਹੇ ਹਨ, ਪਰ ਸਾਨੂੰ ਮਾਣ ਹੈ ਕੇ ਇਸ ਸਕੂਲ ਵਲੋ ਆਪਨੇ ਪੁਰਾਣੇ ਵਿਰਸੇ ਨੂੰ ਸਾਂਭ ਕੇ ਰੱਖਿਆ ਹੈ। ਐਡਵੋਕੇਟ ਵਿਵੇਕ ਭਾਰਦਵਾਜ ਵਲੋ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੇ ਸਟਾਫ ਵਲੋ ਕਲੱਬ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਪਹਿਲੀ ਤੋ ਲੈ ਕੇ ਬਾਰਵੀਂ ਤੱਕ 378 ਬੱਚਿਆ ਦਾ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਅੱਖਾਂ ਚੈੱਕ ਕਰਕੇ ਜਰੂਰੀ ਮੈਡੀਸਿਨ ਵੀ ਦਿੱਤੀਆਂ ਗਈਆਂ। ਇਸ ਚੈਕ ਅੱਪ ਦੌਰਾਨ 25 ਬੱਚੇ ਕਿਸੇ ਨਾ ਕਿਸੇ ਅੱਖਾ ਦੀ ਬਿਮਾਰੀ ਤੋਂ ਪੀੜਤ ਪਾਏ ਗਏ, ਜਿੰਨਾ ਦਾ ਇਲਾਜ਼ ਕਲੱਬ ਵੱਲੋਂ ਕਰਵਾਇਆ ਜਾਵੇਗਾ। ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਨਿਰਭੈ ਸਿੰਘ ਸਿੱਧੂ ਵਲੋ ਸਾਰੇ ਸਕੂਲ ਪ੍ਰਬੰਧਕਾ ਤੇ ਮੈਂਬਰਾਂ ਦਾ ਇਸ ਪ੍ਰੋਜੈਕਟ ਨੂੰ ਸਫਲ ਨੇਪੜੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ।ਇਸ ਮੌਕੇ ਕਲੱਬ ਦੀ ਫਸਟ ਲੇਡੀਜ਼ ਲਾਇਨ ਅਨਮੋਲਜੀਤ ਕੌਰ, ਡਾਕਟਰ ਮਹਿੰਦਰ ਕੌਰ ਗਰੇਵਾਲ, ਲਾਇਨ ਜਸਪਾਲ ਤੂਰ, ਲਾਇਨ ਜੇਨੀ ਬੈਨੀਪਾਲ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਜਿੰਦਰ ਸਿੰਘ ਢਿੱਲੋਂ, ਡਿਪਟੀ ਡਿਸਟ੍ਰਿਕ ਗਵਰਨਰ ਸੈਕਟਰੀ ਐਮਜੇਐਫ ਲਾਇਨ ਦਵਿੰਦਰ ਸਿੰਘ ਤੂਰ, ਜੋਨ ਚੇਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਲਾਇਨ ਇੰਦਰਪਾਲ ਸਿੰਘ ਢਿੱਲੋ, ਲਾਇਨ ਪਰਮਿੰਦਰ ਸਿੰਘ, ਲਾਇਨ , ਫੰਕਸ਼ਨ ਚੇਅਰਮੈਨ ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਐਡਵੋਕੇਟ ਵਿਵੇਕ ਭਾਰਦਵਾਜ, ਲਾਇਨ ਹਰਜੋਤ ਸਿੰਘ ਗਰੇਵਾਲ, ਲਾਇਨ ਕੁਨਾਲ ਬੱਬਰ, ਦੀਪਕ ਸ਼ਰਮਾ, ਦਰਸ਼ਨ ਲਾਲ ਸ਼ਮੀ , ਰਵਿੰਦਰ ਗੁਪਤਾ, ਵਿਨੈ ਸਿੰਗਲਾ , ਡਾਕਟਰ ਭਾਰਤ ਭੂਸ਼ਣ ਸਿੰਗਲਾ, ਰਾਕੇਸ਼ ਸਿੰਗਲਾ ਅਤੇ ਸਕੂਲ ਪ੍ਰਿੰਸੀਪਲ ਨੀਲੂ ਨਰੂਲਾ ਹਾਜ਼ਿਰ ਸਨ।