ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਕੇਸ਼ ਸਾਹਮਣੇ ਨਹੀਂ ਆਇਆ
ਮਾਲੇਰਕੋਟਲਾ 20 ਅਗਸਤ : ( ਲਿਕੇਸ਼ ਸ਼ਰਮਾਂ) -ਜ਼ਿਲ੍ਹੇ ਚ ਹੁਣ ਤੱਕ 2,88,9,631 ਸੰਭਾਵਿਤ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 4058 ਵਿਅਕਤੀ ਪਾਜੀਟਿਵ ਪਾਏ ਗਏ ਤੇ 3838 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ । ਹੁਣ ਤੱਕ ਜ਼ਿਲ੍ਹੇ ਚ 214 ਕਰੋਨਾ ਨਾਲ ਮੌਤਾਂ ਹੋਈਆਂ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾਕਟਰ ਮੁਕੇਸ ਚੰਦਰ ਨੇ ਦਿੱਤੀ ।

ਸਿਵਲ ਸਰਜਨ ਡਾਕਟਰ ਮੁਕੇਸ ਚੰਦਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਕੇਸ਼ ਸਾਹਮਣੇ ਨਹੀਂ ਆਇਆ ਹੈ ਪਰ ਜ਼ਿਲ੍ਹੇ ਵਿੱਚ ਦੋ ਕੇਸਾਂ ਦੀ ਐਕਟੀਵ ਹਨ । ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਸ਼ਿਹਤ ਬਲਾਕ ਮਾਲੇਰਕੋਟਲਾ ਵਿਖੇ ਹੁਣ ਤੱਕ 1842 ਕੇਸ ,ਸਿਹਤ ਬਲਾਕ ਅਮਰਗੜ੍ਹ ਵਿੱਚ 781 ਕੇਸ, ਫਤਹਿਗੜ੍ਹ ਪੰਜਗਰਾਈਆਂ ਵਿਖੇ 897 ਕੇਸ ਅਤੇ ਅਹਿਮਦਗੜ੍ਹ ਵਿਖੇ 538 ਕੇਸ਼ ਹੁਣ ਤੱਕ ਕੋਵਿਡ -19 ਦੇ ਸਾਹਮਣੇ ਆਏ ਹਨ । ਜਦੋ ਕਿ ਸ਼ਿਹਤ ਬਲਾਕ ਮਾਲੇਰਕੋਟਲਾ ਵਿਖੇ ਹੁਣ ਤੱਕ 1761 ਕੇਸ ,ਸਿਹਤ ਬਲਾਕ ਅਮਰਗੜ੍ਹ ਵਿੱਚ 722 ਕੇਸ, ਫਤਹਿਗੜ੍ਹ ਪੰਜਗਰਾਈਆਂ ਵਿਖੇ 846 ਕੇਸ ਅਤੇ ਅਹਿਮਦਗੜ੍ਹ ਵਿਖੇ 509 ਮਰੀਜ ਠੀਕ ਹੋਏ ਹਨ। ਮਾਲੇਰਕੋਟਲਾ ਵਿਖੇ 04 ਕੇਸ, ਅਮਰਗੜ੍ਹ ਵਿਖੇ 01 ਕੇਸ, ਪੰਜਗਰਾਈਆਂ ਵਿਖੇ ਇੱਕ ਐਕਟਿਵ ਕੇਸ ਹੈ ।