ਲੁਧਿਆਣਾ, 09 ਅਕਤੂਬਰ (000) – ਸਥਾਨਕ ਫੋਕਲ ਪੁਆਇੰਟ ਵਿਖੇ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਲੁਧਿਆਣਾ ਵੱਲੋਂ ਵਿਕਸਤ ਕੀਤੇ ਜਾ ਰਹੇ ‘ਮਿਆਵਾਕੀ ਜੰਗਲ’ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਇਸ ਉੱਘੇ ਉਦਯੋਗਿਕ ਘਰਾਣੇ ਵੱਲੋਂ ਲੁਧਿਆਣਾ ਨੂੰ ਹਰਿਆ ਭਰਿਆ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਸ੍ਰੀ ਸਚਿਤ ਜੈਨ, ਵਾਈਸ ਚੇਅਰਮੈਨ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਅਤੇ ਆਰ.ਕੇ. ਰੇਵਾੜੀ, ਈ.ਡੀ. ਵੀ.ਐਸ.ਐਸ.ਐਲ. ਸੀਨੀਅਰ ਵੀ.ਪੀ. ਐਚ.ਆਰ. ਅਤੇ ਐਡਮਿਨ ਸ੍ਰੀ ਮਨੁਜ ਮਹਿਤਾ, ਸੀਨੀਅਰ ਮੈਨੇਜਰ ਐਡਮਿਨ ਅਤੇ ਲੀਗਲ ਸ੍ਰੀ ਅਮਿਤ ਧਵਨ, ਸ੍ਰੀ ਵਿਵੇਕ ਸ਼ਰਮਾ ਕਾਰਪੋਰੇਟ ਐਡਮਿਨ ਹੈੱਡ ਵਰਧਮਾਨ ਗਰੁੱਪ, ਸ੍ਰੀ ਅਰੁਣ ਕੁਮਾਰ ਅਤੇ ਵੀ.ਐਸ.ਐਸ.ਐਲ. ਤੇ ਮੀਆਵਾਕੀ ਦੀ ਪੂਰੀ ਟੀਮ ਵੀ ਮੌਜੂਦ ਸੀ।
ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਰਧਮਾਨ ਸਟੀਲਜ਼ ਦੁਆਰਾ ਗ੍ਰੀਨ ਬੈਲਟ ਅਤੇ ਵਿਸ਼ੇਸ਼ ਤੌਰ ‘ਤੇ ਫੋਕਲ ਪੁਆਇੰਟ ਦੇ ਕੇਂਦਰ ਵਿੱਚ ਸਥਿਤ ਮਿਆਵਾਕੀ ਜੰਗਲ ਦੇ ਵਿਕਾਸ ਲਈ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।
ਸ੍ਰੀ ਸਚਿਤ ਜੈਨ ਵੱਲੋਂ ਲੁਧਿਆਣਾ ਸ਼ਹਿਰ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਅਜਿਹੇ ਹੋਰ ਵੀ ਕਈ ਪ੍ਰੋਜੈਕਟ ਵਿਕਸਤ ਕਰਨ ਦੀ ਇੱਛਾ ਪ੍ਰਗਟਾਈ ਹੈ।
