Home Religion ਫਾਸ਼ੀਵਾਦ ਦਾ ਮੁੱਢ ਤੇ ਅੱਜ ਦਾ ਭਾਰਤ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

ਫਾਸ਼ੀਵਾਦ ਦਾ ਮੁੱਢ ਤੇ ਅੱਜ ਦਾ ਭਾਰਤ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

72
0


ਜਗਰਾਉਂ, 23 ਅਕਤੂਬਰ ( ਵਿਕਾਸ ਮਠਾੜੂ, ਅਸ਼ਵਨੀ)-ਫਾਸ਼ੀਵਾਦ ਦਾ ਮੁੱਢ ਤੇ ਅੱਜ ਦਾ ਭਾਰਤ  ਵਿਸ਼ੇ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਥਾਨਕ ਪੁਲਸ ਪੈਨਸ਼ਨਰ ਭਵਨ ਦੇ ਹਾਲ ਚ ਇਨਕਲਾਬੀ ਲਹਿਰ ਦੇ ਆਗੂ, ਲੋਕ ਹਿਤਾਂ ਦੇ ਪਹਿਰੇਦਾਰ ਕਾਮਰੇਡ ਗੁਰਚਰਨ ਸਿੰਘ ਹਠੂਰ ਦੀ ਤੀਜੀ ਬਰਸੀ ਨੂੰ ਸਮਰਪਤ ਇਸ ਸਮਾਗਮ ਚ ਵੱਡੀ ਗਿਣਤੀ ਞਖ ਞਖ ਜਥੇਬੰਦੀਆਂ ਦੇ ਵਰਕਰਾਂ ਨੇ ਭਾਗ ਲਿਆ। ਇਸ ਸਮੇਂ ਕਾਮਰੇਡ ਗੁਰਚਰਨ ਦੀ ਬੇਟੀ ਲੈਕਚਰਾਰ ਚਰਨਪ੍ਰੀਤ ਕੋਰ ਉਚੇਚੇ ਤੋਰ ਤੇ ਹਾਜਰ ਹੋਏ। ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਵਲੋਂ ਸੈਮੀਨਾਰ ਦੇ ਮੁੱਖ ਬੁਲਾਰਿਆਂ ਜਮਹੂਰੀ ਲਹਿਰ ਦੇ ਉਘੇ ਆਗੂ ਤੇ ਚਿੰਤਕ ਸੁਖਦਰਸ਼ਨ ਨੱਤ ਅਤੇ ਮੈਡੀਕਲ ਖੇਤਰ ਦੀ ਪ੍ਰਮੁੱਖ ਸਖਸ਼ੀਅਤ ਤੇ ਸਮਾਜਸਾਸ਼ਤਰੀ ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀ ਜਾਣ-ਪਛਾਣ ਤੇ ਸਰੋਤਿਆਂ ਨੂੰ ਜੀ ਆਇਆਂ ਕਹਿਣ ਉਪਰੰਤ ਸੈਮੀਨਾਰ ਦੀ ਸ਼ੁਰੂਆਤ ਹੋਈ।  ਮੁੱਖ ਞਕਤਾ ਸੁਖਦਰਸ਼ਨ ਨੱਤ ਨੇ ਅਪਣੇ ਡੇਢ ਘੰਟਾ ਲੰਮੇ ਪਰ ਦਿਲਚਸਪ ਅਤੇ  ਤੱਥਭਰਪੂਰ ਭਾਸ਼ਣ ਰਾਹੀਂ ਫਾਸ਼ੀਵਾਦ ਦੀ ਪੈਦਾਇਸ਼ ਤੇ ਹੁਣ ਤਕ ਦੇ ਦੇ ਇਤਿਹਾਸ ਦੀ ਬਾਖੂਬੀ ਚੀਰਫਾੜ ਕੀਤੀ। ਉਨਾਂ ਕਿਹਾ ਕਿ ਮੁਸੋਲਿਨੀ ਅਤੇ ਹਿਟਲਰ ਨੇ ਇਟਲੀ ਤੇ ਜਰਮਨ ਚ ਅਪਣੀ ਸੱਤਾ ਕਾਇਮ ਰਖਣ ਲਈ ਜਿਵੇਂ ਵਿਰੋਧੀਆਂ ਦੀ ਵਡੇ ਪਧਰ ਤੇ ਕਤਲੋਗਾਰਤ ਕੀਤੀ ਉਸੇ ਰਸਤੇ ਤੇ ਅੱਜ ਸਾਡੇ ਦੇਸ਼ ਚ ਆਰ ਐਸ ਐਸ ਅਪਣਾ ਫਿਰਕੂ ਅਜੰਡਾ ਲਾਗੂ ਕਰ ਰਹੀ ਹੈ। ਲੋਕਾਂ ਨੂੰ ਕਮਿਊਨਿਸਟਾਂ ਖਿਲਾਫ,  ਜਮਹੂਰੀਅਤ ਖਿਲਾਫ, ਲੋਕਾਂ ਨੂੰ  ਗਿਆਨ ਤੋ ਹੀਣਾ ਰਖਣ ਲਈ ਹਰ ਹੀਲੇ  ਫਾਸ਼ੀਵਾਦੀ ਵਰਤੋਂ ਚ ਲਿਆਉਂਦੇ ਹਨ। ਜਿਵੇਂ ਹਿਟਲਰ ਨੇ ਜਰਮਨ ਚ ਆਰੀਅਨ ਨਸਲ ਨੂੰ ਸ਼ੁਧ ਰਖਣ ਦੇ ਨਾਂ ਹੇਠ ਲੱਖਾਂ ਯਹੂਦੀਆਂ ਦਾ ਕਤਲ ਕੀਤਾ ਉਸੇ ਤਰਾਂ ਮੋਦੀ ਹਕੂਮਤ ਭਾਰਤ ਚ ਘੱਟਗਿਣਤੀ ਮੁਸਲਮਾਨਾਂ ਖਿਲਾਫ ਫਿਰਕੂ ਨਫਰਤ ਤੇ ਕਤਲੋਗਾਰਤ ਦੀ ਹਨੇਰੀ ਝੂਲਾ ਰਹੀ ਹੈ।ਉਨਾ ਕਿਹਾ ਕਿ ਸਟੇਟ ਦੇ ਸਾਰੇ ਅੰਗਾਂ ਦਾ ਕੰਟਰੋਲ ਇਕ ਤਾਨਾਸ਼ਾਹ ਦੇ ਹਥ ਚ ਦੇ ਕੇ ਲੋਕਾਂ ਦੀਆਂ ਮੰਗਾਂ ਮਸਲਿਆਂ ਨੂੰ ਜਾਬਰ ਤਰੀਕਿਆਂ ਨਾਲ ਲਿਤਾੜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਤਿਹਾਸ ਚ ਤਿੰਨ ਸਖਸ਼ੀਅਤਾਂ ਨੇ ਫਾਸ਼ੀਵਾਦ ਖਿਲਾਫ ਟੱਕਰ ਲਈ ਜਿਨਾਂ ਵਿਚ ਕਾਮਰੇਡ ਦਮਿਤਰੋਵ,ਫੀਦਲ ਕਾਸਤਰੋ ਤੇ ਸ਼ਹੀਦ ਭਗਤ ਸਿੰਘ ਦੇ ਨਾਮ ਵਰਨਣਯੋਗ ਹਨ।  ਅਜੋਕੇ ਸਮੇਂ ਚ ਕਾਰਪੋਰੇਟੀ ਲੁੱਟ ਨੂੰ ਕਾਇਮ ਰੱਖਣ ਲਈ ਫਾਸ਼ੀਵਾਦ ਵਿਤੀ ਪੂੰਜੀ ਦਾ ਇਕ ਪਰਖਿਆ ਸੰਦ ਹੈ। ਯੂਰਪੀਅਨ ਦੇਸ਼ਾਂ ਚ ਸਜ ਪਿਛਾਖੜੀ ਤਾਕਤਾਂ ਦਾ ਸੱਤਾ ਤੇ ਕਾਬਜ ਹੋਣਾ ਫੇਲ ਹੋ ਰਹੀਆਂ ਸਾਮਰਾਜੀ ਨੀਤੀਆਂ ਦਾ ਲਾਜਮੀ ਸਿੱਟਾ ਹੈ। ਸੈਮੀਨਾਰ ਦੇ ਦੂਜੇ ਬੁਲਾਰੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਫਾਸ਼ੀਵਾਦ ਦੀਆਂ ਜੜਾਂ ਢਾਈ ਹਜਾਰ ਸਾਲ ਪਹਿਲਾਂ ਚ ਪਈਆਂ ਹਨ ਜਦੋਂ  ਹਾਕਮਾਂ ਨੇ ਲੋਕਾਂ ਨੂੰ ਅਪਣੇ ਕਬਜੇ ਚ ਰਖਣ ਲਈ ਮਨੂ ਸਿਮਰਤੀ ਲਿਆਂਦੀ। ਦੇਸ਼ ਚ ਪਿਛਲੇ ਸੱਠ ਸਾਲਾਂ ਤੋ  ਆਰ ਐਸ ਐਸ ਦੇਸ਼ ਚ ਭਾਰਤੀ ਸੰਵਿਧਾਨ ਦੀ ਥਾਂ ਮਨੂਸਿਮਰਤੀ ਮੁਤਾਬਿਕ ਫਿਰਕੂ ਵੰਡ ਕਰਕੇ, ਫਿਰਕੂ ਏਕਤਾ ਨੂੰ ਲੀਰੋ ਲੀਰ ਕਰਕੇ ਭਾਰਤ ਨੂੰ ਅੰਬਾਨੀ ਅਡਾਨੀ ਦਾ ਗੁਲਾਮ ਬਨਾਉਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਮਨੁੱਖ ਕੋਲ ਸਾਰੇ ਸਮਾਜਿਕ ਪ੍ਰਾਣੀਆਂ ਨਾਲੋ ਵਧ ਸੋਚ ਤੇ ਵਿਸ਼ਲੇਸ਼ਣੀ ਸਮਰੱਥਾ ਹੈ ਇਸ ਲਈ ਕਿਰਤੀ ਵਰਗ ਨੂੰ ਦਰਪੇਸ਼ ਫਾਸ਼ੀਵਾਦ ਦੇ ਇਸ ਖਤਰੇ ਬਾਰੇ ਸਮੁੱਚੇ ਲੋਕਾਂ ਨੂੰ ਫਿਕਰਮੰਦ ਬਨਾਉਣਾ ਸਾਡਾ ਫਰਜ ਹੈ। ਇਸ ਸਮੇਂ ਕੰਵਲਜੀਤ ਖੰਨਾ ਵਲੋਂ ਪੇਸ਼ ਮਤਿਆਂ ਚ ਬਿਲਕਸ ਬਾਨੋ ਦੇ  ਰਿਹਾਅ ਕੀਤੇ ਕਾਤਲ ਬਲਾਤਕਾਰੀਆਂ ਨੂੰ ਤੁਰੰਤ ਤਾਉਮਰ ਜੇਲ ਚ ਬੰਦ ਕਰਨ, ਉਘੇ ਬੁਧੀਜੀਵੀ ਪ੍ਰੋਫੈਸਰ ਜੀ ਐਨ ਸਾਈਬਾਬਾ ਅਤੇ ਸਾਥੀਆਂ ਦੀ ਬੰਬੇ ਹਾਈਕੋਰਟ ਵਲੋ ਝੂਠੇ ਕੇਸ ਚ ਰਦ ਕੀਤੀ ਸਜਾ ਸੁਪਰੀਮ ਕੋਰਟ ਵਲੋ ਬਹਾਲ ਕਰਨ ਦੀ ਤਿੱਖੀ ਨਿੰਦਾ ਕਰਦਿਆਂ ਉਨਾਂ ਨੂੰ ਰਿਹਾਅ ਕਰਨ, ਭਾਰਤ ਦੀਆਂ ਜੇਲਾਂ ਚ ਬੰਦ ਸਾਰੇ ਸਿਆਸੀ ਕੈਦੀਆਂ ਅਤੇ ਤਿੰਨ ਤਿੰਨ ਸਾਲ ਤੋਂ ਦੇਸ਼ਧਰੋਹ ਦੇ ਮਨਘੜਤ ਕੇਸਾਂ ਚ ਬੰਦ ਬੁਧੀਜੀਵੀਆਂਨੂੰ ਰਿਹਾਅ ਕਰਨ ਦੇ ਤਿੰਨ ਮਤੇ ਹੱਥ ਖੜੇ ਕਰਕੇ ਪਾਸ ਕੀਤੇ ਗਏ।  ਮੰਚ ਸੰਚਾਲਨ ਮਾਸਟਰ ਸੁਰਜੀਤ ਦੋਧਰ ਨੇ ਬਾਖੂਬੀ ਨਿਭਾਇਆ। ਗੀਤ, ਕਵਿਤਾਵਾਂ ਦੇ ਨਾਲ ਨਾਲ ਅੰਤ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਧੰਨਵਾਦ ਕਰਦਿਆਂ ਫਾਸ਼ੀਵਾਦ ਖਿਲਾਫ  ਵਿਸ਼ਾਲ ਸਾਂਝਾ ਮੋਰਚਾ ਉਸਾਰਣ ਦਾ ਸੱਦਾ ਦਿੱਤਾ।  ਇਸ ਸਮੇਂ ਸੁਖਦੇਵ ਸਿੰਘ ਰਾਮਗੜ, ਕਰਤਾਰ ਸਿੰਘ ਵੀਰਾਨ, ਚਰਨਪ੍ਰੀਤ ਸਿੰਘ,  ਰਜਨੀਸ਼,  ਕਮਲਜੀਤ ਬੁਜਰਗ, ਬਲਦੇਵ ਸਿੰਘ ਡਿਪਟੀ ਡਾਇਰੈਕਟਰ,  ਹਰਚੰਦ ਭਿੰਡਰ, ਲਖਵੀਰ ਸਿੰਘ ਸਮਰਾ, ਧਰਮ ਸਿੰਘ ਸੂਜਾਪੁਰ,  ਸੁਖਵਿੰਦਰ ਸਿੰਘ ਹੰਬੜਾਂ,  ਜਗਨ ਨਾਥ ਸੰਘਰਾਉ  ਹਰਪਿੰਦਰ ਚੂਹੜਚੱਕ, ਭੁਪਿੰਦਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here