ਜਗਰਾਉਂ, 7 ਅਪ੍ਰੈਲ ( ਵਿਕਾਸ ਮਠਾੜੂ)-ਜੀ.ਐੰਚ. ਜੀ. ਅਕੈਡਮੀ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਹੀ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਅੱਜ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਪ੍ਰਿੰਸੀਪਲ ਰਮਨਜੋਤ ਕੌਰ ਦੀ ਅਗਵਾਈ ਵਿੱਚ ਲਾਇਨਜ਼ ਕਲੱਬ ਜਗਰਾਉਂ ਮਿਡ ਟਾਊਨ ਦੇ ਯਤਨਾਂ ਨਾਲ ਸਕੂਲ ਵਿੱਚ ਦੰਦਾਂ ਦੀ ਸਾਂਭ- ਸੰਭਾਲ ਬਾਰੇ ਮੁਫ਼ਤ ਕੈਂਪ ਲਾਇਆ ਗਿਆ, ਜਿਸ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਦੰਦਾਂ ਦੀ ਮੁਫ਼ਤ ਜਾਂਚ-ਪੜਤਾਲ ਕੀਤੀ ਗਈ । ਜਗਰਾਉਂ ਦੇ ਡੈਂਟਲ-ਓ- ਕੇਅਰ ਦੇ ਡਾਕਟਰ ਮੁਨੀਸ਼ ਸਿੰਗਲਾ ਅਤੇ ਡਾਕਟਰ ਸੁਨੈਨਾ ਸਿੰਗਲਾ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਜਾਂਚ ਪੜਤਾਲ ਕੀਤੀ ਅਤੇ ਦੰਦਾਂ ਦੀ ਸਹੀ-ਸਾਂਭ ਸੰਭਾਲ ਬਾਰੇ ਉਨ੍ਹਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਇਸ ਦੇ ਨਾਲ ਹੀ ਦਸਵੀਂ ਜਮਾਤ ਦੇ ਵਿਦਿਆਰਥੀ ਤਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਭਾਸ਼ਣ ਦਿੰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਕਿ ਇਹ ਦਿਵਸ ਹਰ ਸਾਲ ਪੂਰੇ ਦੇਸ਼ ਵਿੱਚ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਉਸਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵ ਸਿਹਤ ਦਿਵਸ ਦਾ ਸੰਕਲਪ ਪਹਿਲੀ ਵਾਰ 1948 ‘ਚ ਪਹਿਲੀ ਸਿਹਤ ਅਸੈਂਬਲੀ ‘ਚ ਪੇਸ਼ ਕੀਤਾ ਗਿਆ ਸੀ ਤੇ WHO ਨੇ 1950 ਤੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਵਿਸ਼ਵ ਸਿਹਤ ਦਿਵਸ WHO ਦੀ ਸਥਾਪਨਾ ਦੀ ਯਾਦ ‘ਚ ਆਯੋਜਿਤ ਕੀਤਾ ਗਿਆ ਹੈ। ਇਸ ਨੂੰ ਸੰਗਠਨ ਦੁਆਰਾ ਹਰ ਸਾਲ ਵਿਸ਼ਵ ਵਿਆਪੀ ਸਿਹਤ ਲਈ ਮੁੱਖ ਮਹੱਤਵ ਵਾਲੇ ਵਿਸ਼ੇ ਵੱਲ ਵਿਸ਼ਵ ਵਿਆਪੀ ਧਿਆਨ ਖਿੱਚਣ ਦੇ ਮੌਕੇ ਵਜੋਂ ਵੀ ਦੇਖਿਆ ਜਾਂਦਾ ਹੈ I ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਡਾਇਰੈਕਟ ਬਲਜੀਤ ਸਿੰਘ ਮੱਲ੍ਹੀ ਨੇ ਸਕੂਲ ਵੱਲੋਂ ਕੀਤੇ ਗਏ ਇਸ ਯੋਗ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ‘ਤੇ ਲਾਇਨਜ਼ ਕਲੱਬ ਜਗਰਾਉਂ ਦੇ ਪ੍ਰਧਾਨ ਡਾਕਟਰ ਪਰਮਿੰਦਰ ਸਿੰਘ, ਚੇਅਰਮੈਨ ਜੀਵਨਜੋਤ ਨਰਸਿੰਗ ਕਾਲਜ, ਸੈਕਟਰੀ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਕੈਸ਼ੀਅਰ ਸੁਖਦੇਵ ਗਰਗ ਅਤੇ ਪ੍ਰੋਜੈਕਟ ਡਾਇਰੈਕਟਰ ਮਨੋਹਰ ਪੱਤਰ ਨੇ ਵੀ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਦੰਦਾਂ ਦੀ ਜਾਂਚ- ਪੜਤਾਲ ਕਰਨ ਦਾ ਮੁਫ਼ਤ ਕੈਂਪ ਲਾਉਣ ਲਈ ਲਈ ਧੰਨਵਾਦ ਕੀਤਾ।